ਨਵੀਂ ਦਿੱਲੀ: ਲੋਕ ਸਭਾ ਵਿੱਚ ਨੇਤਾ ਪ੍ਰਤਿਪੱਖ ਰਾਹੁਲ ਗਾਂਧੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੀ ਪਿੱਠਭੂਮੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਗੰਭੀਰ ਦੋਸ਼ ਲਾਇਆ ਹੈ। ਵੀਰਵਾਰ ਨੂੰ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਮਹਿਮਾਨਾਂ ਤੋਂ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੇਣ ਦੀ ਲੰਬੀ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋੜ ਰਹੇ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਆਮ ਤੌਰ 'ਤੇ ਇਹ ਰਿਵਾਜ਼ ਰਿਹਾ ਹੈ ਕਿ ਜਿਹੜੇ ਵਿਦੇਸ਼ੀ ਮਹਿਮਾਨ ਭਾਰਤ ਆਉਂਦੇ ਹਨ, ਉਨ੍ਹਾਂ ਦੀ ਨੇਤਾ ਪ੍ਰਤਿਪੱਖ ਨਾਲ ਮੁਲਾਕਾਤ ਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪ੍ਰਥਾ ਅਟਲ ਬਿਹਾਰੀ ਵਾਜਪਾਈ ਜੀ ਦੇ ਸਮੇਂ ਵੀ ਨਿਭਾਈ ਜਾਂਦੀ ਸੀ ਅਤੇ ਮਨਮੋਹਨ ਸਿੰਘ ਜੀ ਦੇ ਸਮੇਂ ਵੀ ਇਸ ਦਾ ਪਾਲਣ ਹੁੰਦਾ ਸੀ। ਰਾਹੁਲ ਗਾਂਧੀ ਨੇ ਅੱਗੇ ਦੋਸ਼ ਲਾਇਆ ਕਿ ਜਦੋਂ ਕੋਈ ਵਿਸ਼ੇਸ਼ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ ਜਾਂ ਜਦੋਂ ਉਹ ਖੁਦ ਵਿਦੇਸ਼ ਜਾਂਦੇ ਹਨ, ਤਾਂ ਸਰਕਾਰ ਵੱਲੋਂ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਨੇਤਾ ਪ੍ਰਤਿਪੱਖ ਨਾਲ ਮੁਲਾਕਾਤ ਨਾ ਕਰਨ। ਉਨ੍ਹਾਂ ਕਿਹਾ, "ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਦੇ ਲੋਕ ਬਾਹਰ ਦੇ ਲੋਕਾਂ ਨਾਲ ਮਿਲਣ"।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਿੰਦੁਸਤਾਨ ਦਾ ਪ੍ਰਤੀਨਿਧਿਤਾ ਸਿਰਫ਼ ਸਰਕਾਰ ਹੀ ਨਹੀਂ ਕਰਦੀ, ਬਲਕਿ ਵਿਰੋਧੀ ਧਿਰ ਵੀ ਕਰਦੀ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰਾਲੇ ਦੁਆਰਾ ਇਸ ਪਰੰਪਰਾ ਦਾ ਪਾਲਣ ਨਾ ਕਰਨਾ ਉਨ੍ਹਾਂ ਦੀ "ਅਸੁਰੱਖਿਆ ਦੀ ਭਾਵਨਾ" ਨੂੰ ਜ਼ਾਹਰ ਕਰਦਾ ਹੈ।
ਸਰਕਾਰ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੀ ਹੈ: ਪ੍ਰਿਯੰਕਾ
ਇਸੇ ਤਰ੍ਹਾਂ, ਰਾਹੁਲ ਗਾਂਧੀ ਦੀ ਭੈਣ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ, "ਕਿਸੇ ਵੀ ਵਿਦੇਸ਼ੀ ਪਤਵੰਤੇ ਲਈ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਾ ਪ੍ਰੋਟੋਕੋਲ ਹੈ, ਪਰ ਹੁਣ ਇਸ ਪ੍ਰੋਟੋਕੋਲ ਨੂੰ ਉਲਟਾਇਆ ਜਾ ਰਿਹਾ ਹੈ। ਇਸ ਸਰਕਾਰ ਦੀਆਂ ਸਾਰੀਆਂ ਨੀਤੀਆਂ ਇਸ 'ਤੇ ਅਧਾਰਤ ਹਨ। ਉਹ ਕਿਸੇ ਹੋਰ ਦੀ ਆਵਾਜ਼ ਬੁਲੰਦ ਕਰਨ ਜਾਂ ਕਿਸੇ ਹੋਰ ਦੇ ਦ੍ਰਿਸ਼ਟੀਕੋਣ ਨੂੰ ਸੁਣਨ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੇ। ਉਹ ਪ੍ਰੋਟੋਕੋਲ ਤੋੜ ਰਹੇ ਹਨ।"
ਕਾਨਪੁਰ 'ਚ NIA ਦੀ ਵੱਡੀ ਕਾਰਵਾਈ ! ਤੜਕੇ-ਤੜਕੇ ਮਾਰ'ਤੀ ਰੇਡ,
NEXT STORY