ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਣਬਿਜਲੀ, ਸੰਪਰਕ, ਡਿਜੀਟਲ ਭੁਗਤਾਨ ਅਤੇ ਵਪਾਰ ਸਮੇਤ ਕਈ ਖੇਤਰਾਂ 'ਚ ਸਹਿਯੋਗ ਵਿਸਥਾਰ ਦੇ ਮਕਸਦ ਨਾਲ ਵੀਰਵਾਰ ਨੂੰ 2 ਦਿਨ ਦੀ ਨੇਪਾਲ ਯਾਤਰਾ 'ਤੇ ਜਾਣਗੇ। ਇਸ ਦੌਰਾਨ ਦੋਹਾਂ ਪੱਖਾਂ ਵਲੋਂ ਉਨ੍ਹਾਂ ਤੌਰ-ਤਰੀਕਿਆਂ ਨੂੰ ਲੈ ਕੇ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਨੇਪਾਲ ਅਗਲੇ 10 ਸਾਲਾਂ 'ਚ ਭਾਰਤ ਨੂੰ 10 ਹਜ਼ਾਰ ਮੈਗਾਵਾਟ ਬਿਜਲੀ ਦਾ ਨਿਰਯਾਤ ਕਰੇਗਾ। ਜੂਨ 'ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਇਸ ਸੰਬੰਧ 'ਚ ਫ਼ੈਸਲਾ ਲਿਆ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੈਸ਼ੰਕਰ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਬੈਠਕ 'ਚ ਨੇਪਾਲ ਦੇ ਵਿਦੇਸ਼ ਮੰਤਰੀ ਐੱਨ.ਪੀ. ਸਊਦ ਨਾਲ ਸਹਿ-ਪ੍ਰਧਾਨਗੀ ਕਰਨਗੇ। ਇਹ ਕਮਿਸ਼ਨਰ ਸਮੁੱਚੇ ਸੰਬੰਧਾਂ ਦੀ ਸਮੀਖਿਆ ਲਈ ਸਰਵਉੱਚ ਦੋ-ਪੱਖੀ ਮੰਚ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ,''ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ 7ਵੀਂ ਬੈਠਕ ਦੀ ਸਹਿ-ਪ੍ਰਧਾਨਗੀ ਲਈ ਨੇਪਾਲ ਦੇ ਵਿਦੇਸ਼ ਮੰਤਰੀ ਐੱਨ.ਪੀ. ਸਊਦ ਦੇ ਸੱਦੇ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਚਾਰ ਤੋਂ 5 ਜਨਵਰੀ ਤੱਕ ਕਾਠਮੰਡੂ ਦੀ ਯਾਤਰਾ ਕਰਨਗੇ।''
ਇਹ ਵੀ ਪੜ੍ਹੋ : ਪੈਟਰੋਲ ਨਹੀਂ ਮਿਲਿਆ ਤਾਂ ਬਾਈਕ ਛੱਡ ਘੋੜੇ 'ਤੇ ਗਿਆ ਡਿਲਿਵਰੀ ਬੁਆਏ, ਵੀਡੀਓ ਦੇਖ ਹਰ ਕੋਈ ਹੋਇਆ ਹੈਰਾਨ
ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਸਥਾਪਨਾ 1987 'ਚ ਕੀਤੀ ਗਈ ਸੀ ਅਤੇ ਇਹ ਦੋਵੇਂ ਦੇਸ਼ਾਂ ਨੂੰ ਦੋ-ਪੱਖੀ ਸਾਂਝੇਦਾਰੀ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ। ਵਿਦੇਸ਼ ਮੰਤਰੀ ਕਾਠਮੰਡੂ 'ਚ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ 'ਪ੍ਰਚੰਡ' ਨਾਲ ਮੁਲਾਕਾਤ ਕਰ ਸਕਦੇ ਹਨ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਯਾਤਰਾ ਦੌਰਾਨ ਜੈਸ਼ੰਕਰ ਨੇਪਾਲ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਮੁੱਖ ਰਾਜਨੀਤਕ ਹਸਤੀਆਂ ਨੂੰ ਮਿਲਣਗੇ। ਮੰਤਰਾਲਾ ਨੇ ਕਿਹਾ,''ਭਾਰਤ ਦੀ 'ਗੁਆਂਢੀ ਪਹਿਲੇ' ਨੀਤੀ ਦੇ ਅਧੀਨ ਨੇਪਾਲ ਉਸ ਦਾ ਇਕ ਪਹਿਲ ਵਾਲਾ ਭਾਈਵਾਲ ਹੈ। ਇਹ ਯਾਤਰਾ 2 ਕਰੀਬੀ ਅਤੇ ਦੋਸਤਾਨਾ ਗੁਆਂਢੀਆਂ ਵਿਚਾਲੇ ਉੱਚ ਪੱਧਰੀ ਆਪਸੀ ਸਹਿਯੋਗ ਦੀ ਪਰੰਪਰਾ ਨੂੰ ਧਿਆਨ 'ਚ ਰੱਖਦੇ ਹੋਏ ਹੈ।'' ਨੇਪਾਲ ਖੇਤਰ 'ਚ ਸਮੁੱਚੇ ਰਾਜਨੀਤਕ ਹਿੱਤਾਂ ਦੇ ਸੰਦਰਭ 'ਚ ਭਾਰਤ ਲਈ ਮਹੱਤਵਪੂਰਨ ਹੈ ਅਤੇ ਦੋਹਾਂ ਦੇਸ਼ਾਂ ਦੇ ਨੇਤਾ ਹਮੇਸ਼ਾ 'ਰੋਟੀ ਬੇਟੀ' ਦੇ ਸੰਬੰਧਾਂ ਬਾਰੇ ਗੱਲ ਕਰਦੇ ਰਹੇ ਹਨ। ਨੇਪਾਲ ਦੇ ਵਿਦੇਸ਼ ਮੰਤਰਾਲਾ ਅਨੁਸਾਰ, ਸਊਦ ਭਾਰਤੀ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਦੇ ਸਨਮਾਨ 'ਚ ਰਾਤ ਦੇ ਭੋਜਨ ਦਾ ਆਯੋਜਨ ਵੀ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED-CBI ਭਾਜਪਾ ਦਾ ਸਿਰਫ਼ ਸਿਆਸੀ ਹਥਿਆਰ : ਆਤਿਸ਼ੀ
NEXT STORY