ਇੰਟਰਨੈਸ਼ਨਲ ਡੈਸਕ : ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਨੇ ਅਗਲੇ ਮਹੀਨੇ ਭਾਰਤ ਦਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਉਹ ਇੱਥੇ ਭੂ-ਰਾਜਨੀਤੀ 'ਤੇ ਆਯੋਜਿਤ ਇਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ। ਜ਼ਾਹਿਰ ਤੌਰ 'ਤੇ ਉਹ ਪ੍ਰੋਗਰਾਮ ਦੇ ਪ੍ਰਚਾਰ ਨਾਲ ਜੁੜੀ ਇਕ ਵੀਡੀਓ ਤੋਂ ਨਾਰਾਜ਼ ਹਨ, ਜਿਸ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਤਸਵੀਰ ਦੇ ਨਾਲ ਵਿਰੋਧ ਕਰ ਰਹੀਆਂ ਈਰਾਨੀ ਔਰਤਾਂ ਦੀ ਇਕ ਛੋਟੀ ਕਲਿੱਪ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਹਿੰਦੂ, ਸਿੱਖ ਭਾਈਚਾਰਿਆਂ ਲਈ ਸ਼ਮਸ਼ਾਨਘਾਟ ਲਈ ਜ਼ਮੀਨ ਮਨਜ਼ੂਰ
ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਜਾਂ ਇੱਥੇ ਈਰਾਨੀ ਦੂਤਾਵਾਸ ਵੱਲੋਂ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਗਈ। ਅਬਦੁੱਲਾਯਾਨ ਨੇ 3 ਅਤੇ 4 ਮਾਰਚ ਨੂੰ ਆਯੋਜਿਤ ''ਰਾਇਸੀਨਾ ਡਾਇਲਾਗ'' 'ਚ ਸ਼ਿਰਕਤ ਕਰਨੀ ਸੀ। ਸੂਤਰਾਂ ਮੁਤਾਬਕ ਉਹ ਇਸ ਦੌਰੇ 'ਤੇ ਨਹੀਂ ਆ ਰਹੇ ਕਿਉਂਕਿ ਈਰਾਨੀ ਪੱਖ ਨੂੰ ਲੱਗਦਾ ਹੈ ਕਿ ਇਸ ਵੀਡੀਓ ਕਲਿੱਪ 'ਚ ਉਨ੍ਹਾਂ ਦੇ ਦੇਸ਼ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। "ਰਾਇਸੀਨਾ ਡਾਇਲਾਗ" ਨੂੰ ਭੂ-ਰਾਜਨੀਤੀ ਅਤੇ ਭੂ-ਅਰਥ ਸ਼ਾਸਤਰ 'ਤੇ ਭਾਰਤ ਦੀ ਮਹੱਤਵਪੂਰਨ ਕਾਨਫਰੰਸ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ: ਕਰਾਚੀ ਸ਼ਹਿਰ 'ਚ ਪੁਲਸ ਮੁਖੀ ਦੇ ਦਫ਼ਤਰ 'ਤੇ ਅੱਤਵਾਦੀ ਹਮਲਾ
ਇਹ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ORF) ਦੁਆਰਾ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਵੀਡੀਓ ਇਕ ਮਿੰਟ 50 ਸਕਿੰਟ ਦਾ ਹੈ ਅਤੇ ਇਸ ਵਿੱਚ ਯੂਕ੍ਰੇਨ-ਰੂਸ ਯੁੱਧ, ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਹਮਲਾਵਰ ਰੁਖ ਅਤੇ ਈਰਾਨ 'ਚ ਔਰਤਾਂ ਦੇ ਵਿਰੋਧ ਸਮੇਤ ਵੱਡੀਆਂ ਵਿਸ਼ਵ ਚੁਣੌਤੀਆਂ ਸ਼ਾਮਲ ਹਨ। ਈਰਾਨ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਰਕਾਰ ਨੇ ਰਿੰਦਾ ਨੂੰ ਐਲਾਨਿਆ ਅੱਤਵਾਦੀ, ਜੰਮੂ ਐਂਡ ਕਸ਼ਮੀਰ ਗਜ਼ਨਵੀ ਫੋਰਸ ’ਤੇ ਵੀ ਲਾਈ ਪਾਬੰਦੀ
NEXT STORY