ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਆਪਣੀ ਡਿਪਲੋਮੈਟ ਮੌਜੂਦਗੀ 'ਚ ਸਮਾਨਤਾ ਯਕੀਨੀ ਕਰਨ ਦੇ ਮੁੱਦੇ 'ਤੇ ਕੈਨੇਡਾ ਨਾਲ ਚਰਚਾ ਕਰ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ,''ਅਸੀਂ ਭਾਰਤ 'ਚ ਕੈਨੇਡਾ ਦੀ ਡਿਪਲੋਮੈਟ ਮੌਜੂਦਗੀ 'ਚ ਸਮਾਨਤਾ ਦੀ ਮੰਗ ਕੀਤੀ ਅਤੇ ਚਰਚਾ ਜਾਰੀ ਹੈ।'' ਉਨ੍ਹਾਂ ਕਿਹਾ,''ਸਾਡਾ ਧਿਆਨ ਕੈਨੇਡਾ ਦੀ ਡਿਪਲੋਮੈਟ ਮੌਜੂਦਗੀ 'ਚ ਸਮਾਨਤਾ ਯਕੀਨੀ ਕਰਨ 'ਤੇ ਹੈ। 2 ਹਫ਼ਤੇ ਪਹਿਲਾਂ ਨਵੀਂ ਦਿੱਲੀ ਨੇ ਓਟਾਵਾ ਤੋਂ ਭਾਰਤ 'ਚ ਆਪਣੀ ਡਿਪਲੋਮੈਟ ਮੌਜੂਦਗੀ ਘੱਟ ਕਰਨ ਲਈ ਕਿਹਾ ਸੀ। ਜੂਨ 'ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਨ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸੰਬੰਧਾਂ 'ਚ ਗੰਭੀਰ ਤਣਾਅ ਆ ਗਿਆ ਸੀ। ਭਾਰਤ ਨੇ ਦੋਸ਼ਾਂ ਨੂੰ ਬੇਤੁਕਾ ਕਹਿ ਕੇ ਖਾਰਜ ਕਰ ਦਿੱਤਾ ਅਤੇ ਇਸ ਮਾਮਲੇ ਨੂੰ ਲੈ ਕੇ ਓਟਾਵਾ ਦੇ ਇਕ ਭਾਰਤੀ ਅਧਿਕਾਰੀ ਨੂੰ ਬਰਖ਼ਾਸਤ ਕਰਨ ਦੇ ਬਦਲੇ ਇਕ ਸੀਨੀਅਰ ਕੈਨੇਡੀਅਨ ਨੂੰ ਬਰਖ਼ਾਸਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ
ਕੌਣ ਸੀ ਅੱਤਵਾਦੀ ਹਰਦੀਪ ਨਿੱਝਰ?
ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਭਗੌੜਾ ਅਤੇ ਅੱਤਵਾਦੀ ਐਲਾਨ ਕੀਤਾ ਸੀ ਅਤੇ ਉਸ 'ਤੇ 10 ਲੱਖ ਰੁਪਏ ਦਾ ਇਨਾਮ ਵੀ ਸੀ। ਜੂਨ 2023 'ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ 'ਚ ਗੋਲੀ ਮਾਰੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ
NEXT STORY