ਵੈੱਬ ਡੈਸਕ - ਅੱਜ ਦੇ ਦੌਰ 'ਚ ਜਿੱਥੇ ਬਾਜ਼ਾਰ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਸ ਨਾਲ ਭਰਿਆ ਹੋਇਆ ਹੈ, ਉੱਥੇ 'ਮੁਲਤਾਨੀ ਮਿੱਟੀ' ਅਜੇ ਵੀ ਕੁਦਰਤੀ ਸੁੰਦਰਤਾ ਲਈ ਸਭ ਤੋਂ ਭਰੋਸੇਮੰਦ ਵਿਕਲਪ ਮੰਨੀ ਜਾਂਦੀ ਹੈ। ਸਦੀਆਂ ਤੋਂ ਭਾਰਤੀ ਘਰਾਂ 'ਚ ਵਰਤੀ ਜਾਣ ਵਾਲੀ ਇਹ ਮਿੱਟੀ ਨਾ ਸਿਰਫ਼ ਚਿਹਰੇ ਦੀ ਗੰਦਗੀ ਸਾਫ਼ ਕਰਦੀ ਹੈ, ਸਗੋਂ ਚਮੜੀ ਨੂੰ ਅੰਦਰੋਂ ਨਿਖਾਰਨ 'ਚ ਵੀ ਮਦਦਗਾਰ ਸਾਬਤ ਹੁੰਦੀ ਹੈ।
ਕਿਉਂ ਹੈ ਮੁਲਤਾਨੀ ਮਿੱਟੀ ਸਕਿਨ ਲਈ ਵਰਦਾਨ?
ਸੁੰਦਰਤਾ ਮਾਹਿਰਾਂ ਅਨੁਸਾਰ, ਮੁਲਤਾਨੀ ਮਿੱਟੀ 'ਚ ਮੈਗਨੀਸ਼ੀਅਮ ਕਲੋਰਾਈਡ ਵਰਗੇ ਕੁਦਰਤੀ ਤੱਤ ਹੁੰਦੇ ਹਨ ਜੋ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਤੇਲਯੁਕਤ ਸਕਿਨ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਹੈ ਕਿਉਂਕਿ ਇਹ ਰੋਮ-ਛਿਦਰਾਂ 'ਚੋਂ ਵਾਧੂ ਤੇਲ ਅਤੇ ਗੰਦਗੀ ਨੂੰ ਚੁੰਬਕ ਵਾਂਗ ਖਿੱਚ ਲੈਂਦੀ ਹੈ।
ਵੱਖ-ਵੱਖ ਸਕਿਨ ਲਈ ਇੰਝ ਬਣਾਓ ਫੇਸ ਪੈਕ :-
ਆਇਲੀ ਸਕਿਨ ਲਈ
- ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਲਗਾਓ। ਇਹ ਕਿੱਲ-ਮੁਹਾਸਿਆਂ ਨੂੰ ਰੋਕਦਾ ਹੈ ਅਤੇ ਚਿਹਰੇ ਨੂੰ ਠੰਢਕ ਦਿੰਦਾ ਹੈ।
ਖੁਸ਼ਕ ਚਮੜੀ ਲਈ
- ਜੇਕਰ ਤੁਹਾਡੀ ਸਕਿਨ ਖੁਸ਼ਕ ਹੈ, ਤਾਂ ਮੁਲਤਾਨੀ ਮਿੱਟੀ 'ਚ ਦੁੱਧ ਜਾਂ ਮਲਾਈ ਮਿਲਾ ਕੇ ਲਗਾਓ। ਇਸ ਨਾਲ ਚਮੜੀ ਨਰਮ ਅਤੇ ਮੁਲਾਇਮ ਬਣੀ ਰਹੇਗੀ।
ਦਾਗ-ਧੱਬੇ ਦੂਰ ਕਰਨ ਲਈ
- ਮੁਲਤਾਨੀ ਮਿੱਟੀ 'ਚ ਟਮਾਟਰ ਦਾ ਰਸ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਲਗਾਉਣ ਨਾਲ ਚਿਹਰੇ ਦੇ ਕਾਲੇ ਘੇਰੇ ਅਤੇ ਦਾਗ-ਧੱਬੇ ਹੌਲੀ-ਹੌਲੀ ਸਾਫ਼ ਹੋ ਜਾਂਦੇ ਹਨ।
ਵਰਤੋਂ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ :-
ਜ਼ਿਆਦਾ ਨਾ ਸੁਕਾਓ
- ਫੇਸ ਪੈਕ ਨੂੰ ਇੰਨਾ ਜ਼ਿਆਦਾ ਨਾ ਸੁਕਾਓ ਕਿ ਚਮੜੀ 'ਚ ਖਿਚਾਅ ਪੈਣ ਲੱਗ ਜਾਵੇ। ਹਲਕਾ ਗਿੱਲਾ ਰਹਿਣ 'ਤੇ ਹੀ ਚਿਹਰਾ ਧੋ ਲਓ।
ਮੋਇਸਚਰਾਈਜ਼ਰ ਲਾਜ਼ਮੀ
- ਚਿਹਰਾ ਧੋਣ ਤੋਂ ਬਾਅਦ ਕੋਈ ਹਲਕਾ ਮੋਇਸਚਰਾਈਜ਼ਰ ਜਾਂ ਐਲੋਵੇਰਾ ਜੈੱਲ ਜ਼ਰੂਰ ਲਗਾਓ ਤਾਂ ਜੋ ਚਮੜੀ ਦੀ ਨਮੀ ਬਣੀ ਰਹੇ।
ਸਹੀ ਸਮਾਂ
- ਬਿਹਤਰ ਨਤੀਜਿਆਂ ਲਈ ਹਫ਼ਤੇ ਵਿੱਚ ਸਿਰਫ਼ 2 ਵਾਰ ਹੀ ਇਸ ਦੀ ਵਰਤੋਂ ਕਰੋ।
ਨਾਸ਼ਤਾ ਹੋਵੇਗਾ ਹੁਣ Super healthy ਤੇ tasty, ਜਾਣੋ ਪੋਹਾ ਬਣਾਉਣ ਦਾ ਆਸਾਨ ਤਰੀਕਾ
NEXT STORY