ਸਪੋਰਟਸ ਡੈਸਕ- ਪਿਛਲੇ ਕੁਝ ਮੈਚਾਂ ’ਚ ਵਰੁਣ ਚੱਕਰਵਰਤੀ ਦੇ ਖਰਾਬ ਪ੍ਰਦਰਸ਼ਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਸ ਦੀ ਰਹੱਸਮਈ ਗੇਂਦਬਾਜ਼ੀ ਦਾ ਰਹੱਸ ਹੁਣ ਸੁਲਝਦਾ ਨਜ਼ਰ ਆ ਰਿਹਾ ਹੈ ਪਰ ਉਸ ਦੇ ਸਾਥੀ ਖਿਡਾਰੀ ਅਜੇ ਵੀ ਇਸ ਲੈੱਗ ਸਪਿੰਨਰ ਨੂੰ ਆਪਣੀ ਟੀਮ ਦਾ ਤਰੁੱਪ ਦਾ ਇੱਕਾ ਮੰਨਦੇ ਹਨ। ਜੇਕਰ ਟੀਮ ਮੈਨੇਜਮੈਂਟ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੁਨੀਆ ਦੇ ਚੋਟੀ ਦੇ ਗੇਂਦਬਾਜ਼ ਨੂੰ ਟੀਮ ’ਚ ਬਣਾਈ ਰੱਖਣ ਦਾ ਫੈਸਲਾ ਕਰਦੀ ਹੈ, ਤਾਂ ਉਹ ਭਾਰਤ ਲਈ ਕਮਜ਼ੋਰ ਕੜੀ ਸਾਬਤ ਹੋ ਸਕਦਾ ਹੈ।
ਟੂਰਨਾਮੈਂਟ ਦੇ ਸੁਪਰ-8 ਤੋਂ ਬਾਅਦ ਉਸ ਦੀ ਫਾਰਮ ’ਚ ਲਗਾਤਾਰ ਗਿਰਾਵਟ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੱਕਰਵਰਤੀ ਨੂੰ ਟੂਰਨਾਮੈਂਟ ਦੇ ਆਖਰੀ ਪੜਾਅ ’ਚ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣੇ ਮਨ ’ਚ ਮੌਜੂਦ ਦੁਚਿੱਤੀ ਨੂੰ ਦੂਰ ਕਰਨ ਦੀ ਲੋੜ ਪਵੇਗੀ। ਇੰਗਲੈਂਡ ਵਿਰੁੱਧ ਵੀਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ’ਚ ਜੈਕਬ ਬੈਥੇਲ ਨੇ ਚੱਕਰਵਰਤੀ ਨੂੰ ਆਪਣੇ ਨਿਸ਼ਾਨੇ ’ਤੇ ਰੱਖਿਆ ਸੀ। ਇਸ ਭਾਰਤੀ ਗੇਂਦਬਾਜ਼ ਨੇ 4 ਓਵਰਾਂ ’ਚ 64 ਦੌੜਾਂ ਦੇ ਕੇ 1 ਵਿਕਟ ਲਈ।
ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਚੱਕਰਵਰਤੀ ਨੂੰ ਆਪਣੀ ਗਤੀ ਘੱਟ ਕਰਨੀ ਪਵੇਗੀ। ਹਰਭਜਨ ਨੇ ਕਿਹਾ, ‘‘ਉਹ ਮੈਚ ਜੇਤੂ ਗੇਂਦਬਾਜ਼ ਹੈ ਪਰ ਸ਼ੁਰੂਆਤ ਤੋਂ ਹੀ ਨਿਸ਼ਾਨਾ ਬਣਾਏ ਜਾਣ ’ਤੇ ਕੋਈ ਵੀ ਗੇਂਦਬਾਜ਼ ਦਬਾਅ ’ਚ ਆ ਜਾਂਦਾ ਹੈ। ਤੇਜ਼ ਗਤੀ ਤੋਂ ਇਲਾਵਾ ਉਹ ਸਹੀ ਲੈਂਥ ਨਾਲ ਗੇਂਦਬਾਜ਼ੀ ਨਹੀਂ ਕਰ ਪਾ ਰਿਹਾ ਹੈ। ਵਿਕਟ ਨੂੰ ਨਿਸ਼ਾਨਾ ਬਣਾ ਕੇ ਗੇਂਦਬਾਜ਼ੀ ਕਰਨਾ ਉਸ ਦਾ ਮਜ਼ਬੂਤ ਪੱਖ ਹੈ ਪਰ ਕਈ ਵਾਰ ਉਸ ਨੇ ਆਪਣੀ ਇਸ ਰਣਨੀਤੀ ਤੋਂ ਹਟ ਕੇ ਵਾਈਡ ਗੇਂਦਾਂ ਸੁੱਟੀਆਂ ਹਨ। ਉਹ ਦਬਾਅ ’ਚ ਹੈ। ਉਸ ਨੂੰ ਸਿਰਫ ਇੰਨਾ ਕਰਨਾ ਹੈ ਕਿ ਉਹ ਨੈੱਟ ’ਤੇ ਜੰਮ ਕੇ ਅਭਿਆਸ ਕਰੇ।’
ਰੋਨਾਲਡੋ ਦੀ ਸੱਟ ਉਮੀਦ ਤੋਂ ਜ਼ਿਆਦਾ ਗੰਭੀਰ; ਪੁਰਤਗਾਲ ਦੇ ਅਗਲੇ ਮੈਚਾਂ 'ਚ ਖੇਡਣ 'ਤੇ ਪਿਆ ਸ਼ੱਕ
NEXT STORY