ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਭਾਰਤ 'ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਕੋਰੋਨਾ ਇਨਫੈਕਸ਼ਨ ਤੋਂ ਸੁਰੱਖਿਆ ਨੂੰ ਯਕੀਨੀ ਕਰਨ ਲਈ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਵਿਦੇਸ਼ੀ ਨਾਗਰਿਕ ਵੀ ਭਾਰਤ 'ਚ ਕੋਰੋਨਾ ਵੈਕਸੀਨ ਲਗਵਾ ਸਕਣਗੇ। ਭਾਰਤ 'ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਲੈਣ ਲਈ ਕੋਵਿਨ ਪੋਰਟਲ 'ਤੇ ਰਜਿਸਟਰ ਹੋਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ।ਹੁਣ ਵਿਦੇਸ਼ੀ ਨਾਗਰਿਕ ਜੋ ਭਾਰਤ 'ਚ ਰਹਿ ਰਹੇ ਹਨ ਉਹ ਕੋਵਿਨ ਪੋਰਟਲ 'ਤੇ ਰਜਿਸਟਰੇਸ਼ਨ ਦੇ ਮਕੱਸਦ ਨਾਲ ਆਪਣੇ ਪਾਸਪੋਰਟ ਨੂੰ ਪਛਾਣ ਦਸਤਾਵੇਜ਼ ਵਜੋਂ ਵਰਤ ਸਕਦੇ ਹਨ।
ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ
ਇਕ ਵਾਰ ਜਦ ਉਹ ਇਸ ਪੋਰਟਲ 'ਤੇ ਰਜਿਸਟਰ ਹੋ ਜਾਣਗੇ ਤਾਂ ਉਨ੍ਹਾਂ ਨੂੰ ਟੀਕਾਕਰਨ ਲਈ ਇਕ ਸਲਾਟ ਮਿਲ ਜਾਵੇਗਾ। ਸਿਹਤ ਮੰਤਰਾਲਾ ਮੁਤਾਬਕ ਵੱਡੀ ਗਿਣਤੀ 'ਚ ਵਿਦੇਸ਼ੀ ਨਾਗਰਿਕ ਭਾਰਤ 'ਚ ਰਹਿ ਰਹੇ ਹਨ, ਖਾਸ ਤੌਰ 'ਤੇ ਮਹਾਨਗਰਾਂ 'ਚ। ਇਨ੍ਹਾਂ ਖੇਤਰਾਂ 'ਚ ਜ਼ਿਆਦਾ ਆਬਾਦੀ ਘਣਤਾ ਕਾਰਨ ਕੋਰੋਨਾ ਇਨਫੈਕਸ਼ਨ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੈ। ਅਜਿਹੀ ਘਟਨਾ ਦੀ ਕਿਸੇ ਵੀ ਸੰਭਾਵਨਾ ਦਾ ਮੁਕਾਬਲਾ ਕਰਨ ਲਈ, ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਕਰਨਾ ਮਹੱਤਵਪੂਰਨ ਹੈ। ਇਹ ਪਹਿਲ ਭਾਰਤ 'ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰੇਗੀ।
ਇਹ ਵੀ ਪੜ੍ਹੋ : ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ
ਸਾਉਣ ਮਹੀਨੇ ਦੇ ਤੀਜੇ ਸੋਮਵਾਰ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਉਮੜੀ ਭੀੜ
NEXT STORY