ਨੈਸ਼ਨਲ ਡੈਸਕ: ਭਾਰਤੀ ਸੈਨਾ ਪ੍ਰਮੁੱਖ ਜਨਰਲ ਐੱਮ.ਐੱਮ. ਨਰਵਣੇ ਤੋਂ ਬਾਅਦ ਹੁਣ ਭਾਰਤ ਦੇ ਵਿਦੇਸ਼ ਸਕੱਤਰ ਹਰਥਵਰਧਨ ਸ਼੍ਰਿੰਗਲਾ ਨੇਪਾਲ ਦੀ ਯਾਤਰਾ 'ਤੇ ਜਾਣਗੇ। ਉਨ੍ਹਾਂ ਦੀ ਇਹ ਯਾਤਰਾ ਨੇਪਾਲ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਪਹਿਲਾਂ ਨਰਵਣੇ ਨੇ ਆਪਣੀ ਯਾਤਰਾ 'ਚ ਦੋਵਾਂ ਸੈਨਾਵਾਂ ਦੇ ਵਿਚਕਾਰ ਸਹਿਯੋਗ ਅਤੇ ਮਿੱਤਰਤਾ ਦੇ ਮੌਜੂਦਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ।
ਕਾਠਮਾਂਡੂ 'ਚ ਦੋ ਦਿਨ ਰਹਿਣਗੇ
ਜਾਣਕਾਰੀ ਮੁਤਾਬਕ ਵਿਦੇਸ਼ ਸਕੱਤਰ ਹਰਸ਼ਵਰਧਨ ਇਸ ਮਹੀਨੇ 26 ਅਤੇ 27 ਨਵੰਬਰ ਦੋ ਦਿਨ ਕਾਠਮਾਂਡੂ 'ਚ ਰਹਿਣਗੇ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਆਪਣੇ ਬਰਾਬਰ ਭਰਤ ਰਾਜ ਪੌਡਆਲ ਦੇ ਨਾਲ ਮੀਟਿੰਗ ਕਰਨੇ। ਹਰਸ਼ਵਰਧਨ ਆਪਣੀ ਡਿਪਲੋਮੈਂਟ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਓਲੀ ਨੂੰ ਵੀ ਮਿਲਣਗੇ।
ਨਰਵਣੇ ਨੇ ਕੀਤੀ ਸੀ ਓਲੀ ਨਾਲ ਮੁਲਾਕਾਤ
ਵਰਣਨਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਨਰਵਣੇ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਹੱਲ ਗੱਲਬਾਤ ਦੇ ਰਾਹੀਂ ਕੀਤਾ ਜਾਵੇਗਾ। ਦਰਅਸਲ ਨੇਪਾਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਨਵਾਂ ਰਾਜਨੀਤਿਕ ਮਾਨ ਚਿੱਤਰ ਜਾਰੀ ਕੀਤਾ ਸੀ ਅਤੇ ਉੱਤਰਾਖੰਡ ਦੇ ਕੁਝ ਖੇਤਰਾਂ ਨੂੰ ਆਪਣਾ ਹਿੱਸਾ ਦੱਸਿਆ ਸੀ ਜਿਸ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ। ਓਲੀ ਨੇਪਾਲ ਦੇ ਰੱਖਿਆ ਮੰਤਰੀ ਵੀ ਹਨ।
MP 'ਚ ਭਾਜਪਾ ਦੀ ਫ਼ੈਸਲਾਕੁੰਨ ਲੀਡ, ਸ਼ਿਵਰਾਜ ਨੇ ਜਲੇਬੀ ਖੁਆ ਕੇ ਮਨਾਇਆ ਜਸ਼ਨ
NEXT STORY