ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਦਿੱਲੀ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਵਸੰਤ ਕੁੰਜ ਇਲਾਕੇ 'ਚ 31 ਸਾਲਾ ਵਿਦੇਸ਼ੀ ਔਰਤ ਨਾਲ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 10 ਅਗਸਤ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਪੀੜਤਾ ਉਜਬੇਕਿਸਤਾਨ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਦੋਸ਼ ਹੈ ਕਿ ਵਸੰਤ ਕੁੰਜ ਇਲਾਕੇ 'ਚ ਇਕ ਕਾਰ 'ਚ ਤਿੰਨ ਲੋਕਾਂ ਨੇ ਉਸ ਨੂੰ ਬਹੁਤ ਕੁੱਟਿਆ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਔਰਤ ਨਾਲ ਸਮੂਹਕ ਬਲਾਤਕਾਰ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਆਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਵਸੰਤ ਕੁੰਜ ਦੇ ਸਕਵਾਇਰ ਮਾਲ ਆਈ ਸੀ।
ਦੋਸ਼ ਹੈ ਕਿ ਪੀੜਤਾ ਦੇ ਇਕ ਰਿਸ਼ਤੇਦਾਰ ਯਸ਼ਰਾਜ ਨੇ ਉਸ ਨੂੰ ਆਪਣੀ ਕਾਰ 'ਚ ਬਿਠਾਇਆ, ਜਿਸ 'ਚ ਪਹਿਲਾਂ ਤੋਂ ਹੀ ਉਸ ਦੇ 2 ਦੋਸਤ ਮੌਜੂਦ ਸਨ। ਨੌਜਵਾਨ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਕਾਰ 'ਚ ਬੈਠਣ ਤੋਂ ਬਾਅਦ ਪਹਿਲਾਂ ਤਿੰਨਾਂ ਨੇ ਪੀੜਤਾ ਨੂੰ ਕੁੱਟਿਆ ਅਤੇ ਫਿਰ ਉਸ ਨਾਲ ਗੈਂਗਰੇਪ ਕੀਤਾ। ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀ ਪੀੜਤਾ ਦੇ ਜਾਣਕਾਰ ਹਨ। ਉਹ ਸਾਰਿਆਂ ਨੂੰ ਪਹਿਲਾਂ ਤੋਂ ਜਾਣਦੀ ਹੈ। ਪੁਲਸ ਡਿਪਟੀ ਕਮਿਸ਼ਨਰ (ਦੱਖਣ ਪੱਛਮੀ) ਦੇਵੇਂਦਰ ਆਰੀਆ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ : ਗਾਂਧੀ ਨਗਰ ਮਾਰਕੀਟ 'ਚ ਲੱਗੀ ਅੱਗ, ਮੌਕੇ 'ਤੇ ਪੁੱਜੀਆਂ 21 ਫਾਇਰ ਬ੍ਰਿਗੇਡ ਗੱਡੀਆਂ
NEXT STORY