ਨਵੀਂ ਦਿੱਲੀ : ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ (CGPSC) ਨੇ ਜੰਗਲਾਤ ਰੇਂਜਰ ਅਤੇ ਸਹਾਇਕ ਜੰਗਲਾਤ ਗਾਰਡ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਛੱਤੀਸਗੜ੍ਹ ਜੰਗਲਾਤ ਮਹਿਕਮਾ ਭਰਤੀ 2020 (37 ਜੰਗਲਾਤ ਗਾਰਡ ਭਰਤੀ 2020) ਦੇ ਤਹਿਤ 178 ਜੰਗਲਾਤ ਰੇਂਜਰ ਅਤੇ ਸਹਾਇਕ ਜੰਗਲਾਤ ਗਾਰਡ ਦੇ ਅਹੁਦਿਆਂ ’ਤੇ ਨਿਯੁਕਤੀ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਜੰਗਲਾਤ ਵਿਭਾਗ ਵਿਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਅਪਲਾਈ ਕਰ ਸਕਦੇ ਹੋ।
ਅਹੁਦਿਆਂ ਦੀ ਗਿਣਤੀ
ਜੰਗਲਾਤ ਰੇਂਜਰ - 157 ਅਹੁਦੇ
ਸਹਾਇਕ ਜੰਗਲਾਤ ਗਾਰਡ - 21 ਅਹੁਦੇ
ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਨੂੰ 12ਵੀ ਯਾਨੀ ਇੰਟਰਮੀਡਿਏਟ ਪ੍ਰੀਖਿਆ ਪੀਸੀਬੀ ਯਾਨੀ ਸਾਇੰਸ ਸਟਰੀਮ ਵਿਚ ਪਾਸ ਹੋਣਾ ਚਾਹੀਦਾ ਹੈ ਅਤੇ ਖੇਤੀਬਾੜੀ, ਬਨਸਪਤੀ ਵਿਗਿਆਨ, ਵਾਤਾਵਰਣ ਵਿਗਿਆਨ, ਭੂ-ਵਿਗਿਆਨ ਆਦਿ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਚੁਣੇ ਗਏ ਉਮੀਦਵਾਰਾਂ ਦੀ ਪੋਸਟਿੰਗ ਛੱਤੀਸਗੜ੍ਹ ਵਿਚ ਹੀ ਹੋਵੇਗੀ।
ਉਮਰ ਹੱਦ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 21 ਤੋਂ 30 ਸਾਲ (ਹੋਰ ਸੂਬਾ) ਅਤੇ 21 ਤੋਂ 40 ਸਾਲ (ਛੱਤੀਸਗੜ੍ਹ) ਨਿਰਧਾਰਤ ਹੈ। ਦੱਸ ਦੇਈਏ ਉਮਰ ਦੀ ਗਣਨਾ 01.01.2020 ਦੇ ਆਧਾਰ ’ਤੇ ਕੀਤੀ ਜਾਵੇਗੀ।
ਅਰਜ਼ੀ ਦੀ ਫੀਸ਼
ਛੱਤੀਸਗੜ੍ਹ ਦੇ ਐਸ.ਸੀ. / ਐਸ.ਟੀ. ਅਤੇ ਓ.ਬੀ.ਸੀ. ਵਰਗ ਲਈ ਅਰਜ਼ੀ ਦੀ ਫੀਸ 300 ਰੁਪਏ ਨਿਰਧਾਰਤ ਹੈ, ਜਦੋਂਕਿ ਹੋਰ ਸਾਰੇ ਉਮੀਦਵਾਰਾਂ ਨੂੰ ਅਰਜ਼ੀ ਦੀ ਫੀਸ 400 ਰੁਪਏ ਦੇਣੀ ਹੋਵੇਗੀ।
ਕਿਵੇਂ ਹੋਵੇਗੀ ਚੋਣ
ਜੰਗਲਾਤ ਰੇਂਜਰ ਅਤੇ ਸਹਾਇਕ ਜੰਗਲਾਤ ਗਾਰਡ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।
ਅਪਲਾਈ ਕਰਨ ਅਤੇ ਪ੍ਰੀਖਿਆ ਦੀ ਤਰੀਕ
ਆਨਲਾਈਨ ਅਪਲਾਈ ਕਰਨ ਦੀ ਤਰੀਕ - 16 ਜੂਨ 2020
ਅਪਲਾਈ ਕਰਨ ਦੀ ਆਖ਼ਰੀ ਤਰੀਕ - 15 ਜੁਲਾਈ 2020
ਆਨਲਾਈਨ ਸੁਧਾਰ ਦੀ ਤਰੀਕ 18 ਤੋਂ 24 ਜੁਲਾਈ 2020
ਲਿਖਤੀ ਪ੍ਰੀਖਿਆ ਦੀ ਤਰੀਕ - 20 ਸਤੰਬਰ 2020
ਕਿੰਨੀ ਮਿਲੇਗੀ ਤਨਖਾਹ
ਜੰਗਲਾਤ ਰੇਂਜਰ ਦੇ 157 ਅਹੁਦਿਆਂ ’ਤੇ ਚੁਣੇ ਗਏ ਉਮੀਦਵਾਰਾਂ ਨੂੰ 38100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜਦੋਂਕਿ ਸਹਾਇਕ ਜੰਗਲਾਤ ਗਾਰਡ ਦੇ 21 ਅਹੁਦਿਆਂ ’ਤੇ ਚੁਣੇ ਗਏ ਉਮੀਦਵਾਰਾਂ ਨੂੰ 56100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਜ਼ਿਆਦਾ ਜਾਣਕਾਰੀ ਇਸ ਲਿੰਕ http://www.psc.cg.gov.in/pdf/Advertisement/ADV_CGFSE_2020.pdf ’ਤੇ ਕਲਿੱਕ ਕਰਕੇ ਆਧਿਕਾਰਤ ਨੋਟੀਫਿਕੇਸ਼ਨ ਵੇਖ ਸਕਦੇ ਹੋ।
PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ
NEXT STORY