ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ 60 ਸਾਬਕਾ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਕੇਂਦਰ ਦੀ ਸੈਂਟ੍ਰਲ ਵਿਸਟਾ ਰੀਡਵੈਲਪਮੈਂਟ ਪ੍ਰਾਜੈਕਟ 'ਤੇ ਚਿੰਤਾ ਵਿਅਕਤ ਕੀਤੀ ਹੈ ਅਤੇ ਕਿਹਾ ਕਿ ਅਜਿਹੇ ਵੇਲੇ ਵਿਚ ਜਦ ਪਬਲਿਕ ਹੈਲਥ ਸਿਸਟਮ ਨੂੰ ਮਜ਼ਬੂਤ ਕਰਨ ਲਈ ਜ਼ਿਆਦਾ ਧਨ-ਰਾਸ਼ੀ ਦੀ ਜ਼ਰੂਰਤ ਹੈ, ਉਦੋਂ ਇਹ ਕਦਮ ਗੈਰ-ਜ਼ਿੰਮੇਦਾਰੀ ਭਰਿਆ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਹ ਅਜਿਹਾ ਹੀ ਹੈ ਜਿਵੇਂ ਜਦ ਰੋਮ ਸੜ ਰਿਹਾ ਸੀ ਤਾਂ ਨੀਰੋ ਵੰਝਲੀ ਬਜਾ ਰਿਹਾ ਸੀ।
ਚਿੱਠੀ ਨੂੰ ਕੇਂਦਰੀ ਆਵਾਸ ਅਤੇ ਸ਼ਹਿਰੀ ਮਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੂੰ ਵੀ ਸੰਬੋਧਿਤ ਕੀਤਾ ਗਿਆ ਹੈ। ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਸੰਸਦ ਵਿਚ ਇਸ 'ਤੇ ਕੋਈ ਬਹਿਸ ਅਤੇ ਚਰਚਾ ਨਹੀਂ ਹੋਈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੀ ਚੋਣ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਦਾ ਜਵਾਬ ਨਹੀਂ ਮਿਲਿਆ ਹੈ।
ਚਿੱਠੀ 'ਤੇ ਹਸਤਾਖਰ ਕਰਨ ਵਾਲਿਆਂ ਵਿਚ ਰਿਟਾਇਰਡ ਆਈ. ਏ. ਐਸ., ਆਈ. ਪੀ. ਐਸ. ਅਤੇ ਆਈ. ਐਫ. ਐਸ. ਅਧਿਕਾਰੀ ਸ਼ਾਮਲ ਹਨ। ਡੀ. ਡੀ. ਏ. ਦੇ ਸਾਬਕਾ ਉਪ ਪ੍ਰਧਾਨ ਵੀ. ਐਲ. ਐਲਾਵਾੜੀ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀ. ਈ. ਓ. ਜਵਾਹਰ ਸਿਰਕਾਰ ਵੀ ਇਨ੍ਹਾਂ ਵਿਚ ਸ਼ਾਮਲ ਹਨ।
ਸਾਬਕਾ ਸਿਵਲ ਸੇਵਕਾਂ ਨੇ ਕਿਹਾ ਕਿ ਰੀਡਵੈਲਪਮੈਂਟ ਦੀ ਯੋਜਨਾ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਵੇਗੀ। ਤਹਿਖਾਨਿਆਂ ਦੇ ਨਾਲ ਵੱਡੀ ਗਿਣਤੀ ਵਿਚ ਬਹੁ-ਮੰਜਿਲਾ ਦਫਤਰ ਭਵਨਾਂ ਦਾ ਨਿਰਮਾਣ, ਇਸ ਖੁਲ੍ਹੇ ਖੇਤਰ ਵਿਚ ਭੀੜਭਾੜ ਪੈਦਾ ਕਰੇਗਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਵੇਗਾ।
ਜਨਤਕ ਮਨੋਰੰਜਨ ਸਥਾਨ ਹੋ ਜਾਵੇਗਾ ਖਤਮ
ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਸੈਂਟ੍ਰਲ ਵਿਸਟਾ ਮੌਜੂਦਾ ਵੇਲੇ ਵਿਚ ਸ਼ਹਿਰ ਦੇ ਲਈ ਇਕ ਮਨੋਰੰਜਨ ਵਾਲੀ ਥਾਂ ਹੈ ਅਤੇ ਇਸ ਖੇਤਰ ਵਿਚ ਪਰਿਵਾਰ ਗਰਮੀਆਂ ਵਿਚ ਰਾਤ ਨੂੰ ਘੁੰਮਦੇ ਹਨ ਅਤੇ ਖੁਲ੍ਹੀ ਹਵਾ ਵਿਚ ਬੈਠਦੇ ਹਨ ਪਰ ਵਿਸਟਾ ਵਿਚ ਬਦਲਾਅ ਨਾਲ ਉਹ ਇਸ ਤੋਂ ਵਾਂਝੇ ਰਹਿ ਜਾਣਗੇ।
ਪ੍ਰਾਜੈਕਟ ਦੀ ਲਾਗਤ 20 ਹਜ਼ਾਰ ਕਰੋੜ
ਸੈਂਟ੍ਰਲ ਵਿਸਟਾ ਰੀਡਵੈਲਪਮੈਂਟ ਪ੍ਰਾਜੈਕਟ ਵਿਚ ਨਵੇਂ ਸੰਸਦ ਭਵਨ ਦਾ ਨਿਰਮਾਣ, ਇਕ ਸਾਂਝਾ ਕੇਂਦਰੀ ਸਕੱਤਰ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਕਰੀਬ 3.5 ਕਿਲੋਮੀਟਰ ਲੰਬੇ ਮਾਰਗ ਦੇ ਮੁੜ ਨਿਰਮਾਣ ਦਾ ਅਨੁਮਾਨ ਹੈ। ਪ੍ਰਾਜੈਕਟ 'ਤੇ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ।
ਕੌਣ ਦਿੰਦੈ ਤੂਫਾਨਾਂ ਨੂੰ 'ਅਮਫਾਨ' ਵਰਗਾ ਨਾਂ ਅਤੇ ਕਿਉਂ ਪੈਂਦੀ ਹੈ ਨਾਂ ਰੱਖਣ ਦੀ ਜ਼ਰੂਰਤ?
NEXT STORY