ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਪੁਲਸ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਸਾਬਕਾ ਜਵਾਨ ਨੂੰ ਪੋਤੇ ਦੀ ਕੁੱਟਮਾਰ ਕਰਨ ਤੋਂ ਨਾਰਾਜ਼ ਹੋ ਕੇ ਆਪਣੇ ਪੁੱਤ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਸੋਮਵਾਰ ਰਾਤ ਚਿੰਤਾਮਣੀ ਨਗਰ ਇਲਾਕੇ ਦੀ ਹੈ। ਸੀ.ਆਰ.ਪੀ.ਐੱਫ. ਦਾ ਸਾਬਕਾ ਜਵਾਨ ਮੌਜੂਦਾ ਸਮੇਂ ਬੈਂਕ ਦੀ ਨਕਦੀ ਲਿਜਾਉਣ ਵਾਲੀ ਵੈਨ ਲਈ ਸੁਰੱਖਿਆ ਗਾਰਡ ਵਲੋਂ ਕੰਮ ਕਰਦਾ ਹੈ। ਪੁਲਸ ਨੇ ਦੱਸਿਆ ਕਿ ਚਾਰ ਸਾਲਾ ਪੋਤੇ ਦੀ ਕੁੱਟਮਾਰ ਕਰਨ 'ਤੇ ਉਸ ਆਪਣੇ ਪੁੱਤ ਅਤੇ ਨੂੰਹ ਨੂੰ ਫਟਕਾਰ ਲਗਾਈ ਸੀ।
ਅਜਨੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਵਿਵਾਦ ਵਧ ਗਿਆ ਅਤੇ ਬਜ਼ੁਰਗ ਵਿਅਕਤੀ ਨੇ ਗੁੱਸੇ 'ਚ ਆ ਕੇ ਲਾਇਸੈਂਸੀ ਰਾਈਫਲ ਨਾਲ ਆਪਣੇ ਪੁੱਤ 'ਤੇ ਗੋਲੀ ਚਲਾ ਦਿੱਤੀ। ਗੁਆਂਢੀਆਂ ਨੇ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੀ। ਅਧਿਕਾਰੀ ਨੇ ਦੱਸਿਆ ਕਿ ਪੈਰ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਦੋਸ਼ੀ ਦੇ ਪੁੱਤ ਨੂੰ ਕੋਲ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਨੂੰ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੀ ਉਲੰਘਣਾ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਪੋਤੇ ਦੀ ਕੁੱਟਮਾਰ ਕਰਨ ਨੂੰ ਲੈ ਕੇ ਉਹ ਪੁੱਤ ਤੋਂ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਦੇ ਸਵਾਗਤ 'ਚ ਆਸਟ੍ਰੀਆ ਦੇ ਕਲਾਕਾਰਾਂ ਨੇ ਗਾਇਆ 'ਵੰਦੇ ਮਾਤਰਮ', ਸ਼ੇਅਰ ਕੀਤਾ ਅਨੁਭਵ (ਵੀਡੀਓ)
NEXT STORY