ਹਰਿਆਣਾ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਚੌਟਾਲਾ 89 ਸਾਲ ਦੇ ਸਨ। ਓਮ ਪ੍ਰਕਾਸ਼ ਚੌਟਾਲਾ ਨੂੰ ਓ. ਪੀ. ਚੌਟਾਲਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਪਾਰਟੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਗੁਰੂਗ੍ਰਾਮ ਸਥਿਤ ਘਰ ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਓਮ ਪ੍ਰਕਾਸ਼ ਚੌਟਾਲਾ ਦੇ ਦਿਹਾਂਤ ਨਾਲ ਪੂਰਾ ਪ੍ਰਦੇਸ਼ ਸੋਗ ਦੀ ਲਹਿਰ ਵਿਚ ਡੁੱਬ ਗਿਆ ਹੈ।
ਇਹ ਵੀ ਪੜ੍ਹੋ- ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਓਮ ਪ੍ਰਕਾਸ਼ ਚੌਟਾਲਾ ਨੂੰ ਵਿਰਾਸਤ 'ਚ ਮਿਲੀ ਸਿਆਸਤ
ਓਮ ਪ੍ਰਕਾਸ਼ ਚੌਟਾਲਾ 7 ਵਾਰ ਵਿਧਾਇਕ ਅਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਚੌਟਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ। ਹਰਿਆਣਾ ਅਤੇ ਦੇਸ਼ ਦੀ ਸਿਆਸਤ ਵਿਚ ਚੌਧਰੀ ਦੇਵੀ ਲਾਲ ਤਾਊ ਮਸ਼ਹੂਰ ਰਹੇ। ਦੇਵੀ ਲਾਲ ਦੇ 5 ਬੱਚਿਆਂ ਵਿਚ ਓਮ ਪ੍ਰਕਾਸ਼ ਚੌਟਾਲਾ ਵੀ ਇਕ ਸਨ। ਦੇਵੀ ਲਾਲ ਡਿਪਟੀ ਸੀ. ਐੱਮ. ਬਣੇ ਤਾਂ ਵੱਡੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨੇ ਸਿਆਸੀ ਵਿਰਾਸਤ ਸੰਭਾਲੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਬਣੇ। ਓਮ ਪ੍ਰਕਾਸ਼ ਚੌਟਾਲਾ 1989 ਤੋਂ 1991 ਤੱਕ ਮੁੱਖ ਮੰਤਰੀ ਰਹੇ। 1991 ਵਿਚ ਲੋਕ ਸਭਾ ਚੋਣਾਂ ਹਾਰੇ ਅਤੇ ਇੱਥੋਂ ਸਿਆਸੀ ਸਫ਼ਰ ਖ਼ਤਮ ਹੋ ਗਿਆ। ਸਾਲ 1999 ਵਿਚ ਓਮ ਪ੍ਰਕਾਸ਼ ਚੌਟਾਲਾ ਨੇ ਭਾਜਪਾ ਦੀ ਮਦਦ ਨਾਲ ਹਰਿਆਣਾ 'ਚ ਸਰਕਾਰ ਬਣਾਈ। 2005 ਤੱਕ ਉਹ ਹਰਿਆਣਾ ਦੇ ਮੁੱਖ ਮੰਤਰੀ ਬਣੇ। ਸਾਲ 2001 ਵਿਚ ਦੇਵੀ ਲਾਲ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਡੱਲੇਵਾਲ ਨੂੰ ਕਰਾਓ ਹਸਪਤਾਲ 'ਚ ਦਾਖ਼ਲ, ਸੁਪਰੀਮ ਕੋਰਟ ਦਾ ਹੁਕਮ
87 ਸਾਲ ਦੀ ਉਮਰ 'ਚ 10ਵੀਂ-12ਵੀਂ ਕੀਤੀ ਪਾਸ
ਓਮ ਪ੍ਰਕਾਸ਼ ਚੌਟਾਲਾ ਨੇ 87 ਸਾਲ ਦੀ ਉਮਰ ਵਿਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਚੌਟਾਲਾ ਨੇ 2019 ਵਿਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਕਿਸੇ ਕਾਰਨ ਤੋਂ ਅੰਗੇਰਜ਼ੀ ਦਾ ਪੇਪਰ ਨਹੀਂ ਦੇ ਸਕੇ ਸਨ। ਅੰਗਰੇਜ਼ੀ ਵਿਸ਼ੇ ਦਾ ਨਤੀਜਾ ਨਾ ਆਉਣ ਦੇ ਕਾਰਨ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਵੀ ਰੋਕ ਲਿਆ ਸੀ। ਅਗਸਤ 2021 ਵਿਚ 10ਵੀਂ ਦਾ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ 88 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਚੌਟਾਲਾ ਨੇ 87 ਸਾਲ ਦੀ ਉਮਰ ਵਿਚ 10ਵੀਂ ਅਤੇ 12ਵੀਂ ਜਮਾਤ ਪਾਸ ਕੀਤੀ ਸੀ।
ਇਹ ਵੀ ਪੜ੍ਹੋ- ਤੜਕਸਾਰ ਵਾਪਰਿਆ ਵੱਡਾ ਹਾਦਸਾ; ਦਰਜਨਾਂ ਗੱਡੀਆਂ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਖ਼ਿਲਾਫ਼ FIR ਤੋਂ ਦਿੱਸਦਾ ਹੈ ਕਿ ਸੱਤਾ ਪੱਖ 'ਚ ਨਿਰਾਸ਼ਾ ਕਿਸ ਪੱਧਰ ਦੀ ਹੈ : ਪ੍ਰਿਯੰਕਾ ਗਾਂਧੀ
NEXT STORY