ਭਦੋਹੀ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਰੰਗਨਾਥ ਮਿਸ਼ਰਾ ਦੇ ਭਤੀਜੇ ਕਿਰਨ ਕੁਮਾਰ ਮਿਸ਼ਰਾ ਦੀ ਸ਼ਨੀਵਾਰ ਇਕ ਸੜਕ ਹਾਦਸੇ ’ਚ ਮੌਤ ਹੋ ਗਈ।
ਪੁਲਸ ਸੂਤਰਾਂ ਨੇ ਦੱਸਿਆ ਕਿ ਭਦੋਹੀ ਜ਼ਿਲੇ ਦੇ ਔਰਾਈ ਥਾਣਾ ਖੇਤਰ ਅਧੀਨ ਆਉਂਦੇ ਸਹਸੇਪੁਰ ਪਿੰਡ ਦਾ ਰਹਿਣ ਵਾਲਾ ਤੇ ਸਾਬਕਾ ਗ੍ਰਹਿ ਰਾਜ ਮੰਤਰੀ ਰੰਗਨਾਥ ਮਿਸ਼ਰਾ ਦਾ ਭਤੀਜਾ ਕਿਰਨ ਕੁਮਾਰ ਮਿਸ਼ਰਾ ਉਰਫ਼ ਲੱਲੂ ਮਿਸ਼ਰਾ (48) ਆਪਣੀ ਬਾਈਕ ’ਤੇ ਔਰਾਈ ਲਈ ਘਰੋਂ ਨਿਕਲਿਆ ਸੀ।
ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਹੋਰ ਅਸੰਤੁਲਿਤ ਬਾਈਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਿਰਨ ਦੂਰ ਡਿੱਗ ਪਿਆ ਤੇ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਗੰਭੀਰ ਹਾਲਤ ’ਚ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮੁਰਸ਼ਿਦਾਬਾਦ : ਕਲਕੱਤਾ ਹਾਈ ਕੋਰਟ ਦਾ ਵੱਡਾ ਆਦੇਸ਼, ਹਿੰਸਾ ਮਗਰੋਂ ਤਾਇਨਾਤ ਕੀਤੀ ਭਾਰੀ ਫੋਰਸ
NEXT STORY