ਮੁਰਸ਼ਿਦਾਬਾਦ-ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ 'ਚ ਹੋਈ ਹਿੰਸਾ ਤੋਂ ਬਾਅਦ, ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕਰਦੇ ਹੋਏ ਕਲਕੱਤਾ ਹਾਈ ਕੋਰਟ ਦਾ ਰੁਖ ਕੀਤਾ ਸੀ। ਹਾਲਾਂਕਿ ਰਾਜ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸਦੀ ਲੋੜ ਨਹੀਂ ਹੈ, ਪਰ ਹਾਈ ਕੋਰਟ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਬੰਗਾਲ ਦੇ ਡੀਜੀਪੀ 'ਚ ਮੁਰਸ਼ਿਦਾਬਾਦ ਪਹੁੰਚਣਗੇ।
ਪੀਟੀਆਈ ਦੇ ਅਨੁਸਾਰ, ਵਕਫ਼ (ਸੋਧ) ਐਕਟ ਦੇ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੁਰਸ਼ਿਦਾਬਾਦ 'ਚ ਭੜਕੀ ਹਿੰਸਾ 'ਚ ਅੱਜ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਗੁੱਸੇ 'ਚ ਆਈ ਭੀੜ ਨੇ ਪਿਓ-ਪੁੱਤ ਨੂੰ ਮਾਰ ਦਿੱਤਾ। ਹਿੰਸਾ ਪ੍ਰਭਾਵਿਤ ਸ਼ਮਸ਼ੇਰਗੰਜ ਇਲਾਕੇ ਦੇ ਜਾਫਰਾਬਾਦ 'ਚ ਭੀੜ ਨੇ ਪਿਤਾ ਅਤੇ ਪੁੱਤਰ 'ਤੇ ਉਨ੍ਹਾਂ ਦੇ ਘਰ ਦੇ ਅੰਦਰ ਕਈ ਵਾਰ ਚਾਕੂਆਂ ਨਾਲ ਹਮਲਾ ਕੀਤਾ। ਦੋਵਾਂ ਨੂੰ ਗੰਭੀਰ ਹਾਲਤ 'ਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੋਸ਼ ਲਗਾਇਆ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਨ੍ਹਾਂ ਦੇ ਘਰ ਨੂੰ ਲੁੱਟਿਆ ਅਤੇ ਫਿਰ ਪਿਤਾ-ਪੁੱਤਰ 'ਤੇ ਬੇਰਹਿਮੀ ਨਾਲ ਚਾਕੂ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਏਜੰਸੀ ਦੇ ਅਨੁਸਾਰ, ਸ਼ਨੀਵਾਰ ਸਵੇਰੇ ਸ਼ਮਸ਼ੇਰਗੰਜ ਬਲਾਕ ਦੇ ਧੂਲੀਆ ਇਲਾਕੇ 'ਚ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵਕਫ਼ ਸੋਧ ਐਕਟ ਦੇ ਵਿਰੋਧ ਦੌਰਾਨ ਮੁਰਸ਼ਿਦਾਬਾਦ ਦੇ ਸੂਤੀ ਅਤੇ ਸ਼ਮਸ਼ੇਰਗੰਜ ਇਲਾਕਿਆਂ 'ਚ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ। ਸਥਿਤੀ ਨੂੰ ਕਾਬੂ ਕਰਨ ਲਈ, ਇਲਾਕੇ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਪੁਲਸ ਲਗਾਤਾਰ ਗਸ਼ਤ ਕਰ ਰਹੀ ਹੈ। ਪ੍ਰਸ਼ਾਸਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਦੌਰਾਨ, ਇਲਾਕੇ 'ਚ ਤਣਾਅ ਜਾਰੀ ਹੈ।
ਪੁੱਤ ਗਿਆ 'ਵਿਦੇਸ਼' ਕਮਾਉਣ, ਪਿੱਛੋ ਸੱਸ ਨੇ ਨੂੰਹ ਦਾ ਪ੍ਰੇਮੀ ਨਾਲ ਕਰਵਾ 'ਤਾ ਵਿਆਹ
NEXT STORY