ਚੇਨਈ (ਭਾਸ਼ਾ) - ਚੇਨਈ ਉੱਤਰੀ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਗਲਫ ਏਅਰਲਾਈਨਜ਼ ਨੂੰ ਤਾਮਿਲਨਾਡੂ ਦੇ ਇਕ ਸਾਬਕਾ ਵਿਧਾਇਕ ਨੂੰ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੌਰਾਨ ਏਅਰਲਾਈਨ ਨੂੰ ਜੁਰਮਾਨਾ ਇਸ ਲਈ ਲਾਇਆ ਗਿਆ ਹੈ, ਕਿਉਂਕਿ ਸਾਬਕਾ ਵਿਧਾਇਕ ਨੂੰ ਪਾਸਪੋਰਟ ’ਚ ਉਪਨਾਮ ਨਾ ਹੋਣ ਕਾਰਨ ਮਾਸਕੋ ਹਵਾਈ ਅੱਡੇ ’ਤੇ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।
ਪੜ੍ਹੋ ਇਹ ਵੀ : ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ: ਘਰ ਦੇ ਬਾਹਰ ਭਾਜਪਾ ਆਗੂ ਨੂੰ ਮਾਰੀਆਂ ਠਾਹ-ਠਾਹ ਗੋਲੀਆਂ
ਦੱਸ ਦੇਈਏ ਕਿ ਏਅਰਲਾਈਨ ਨੂੰ ਪ੍ਰਭਾਵਿਤ ਸਾਬਕਾ ਵਿਧਾਇਕ ਤੇ ਵਕੀਲ ਨਿਜ਼ਾਮੁੱਦੀਨ ਨੂੰ ਭਾਰਤੀ ਕਰੰਸੀ ਮੁਤਾਬਕ ਲਗਭਗ 1.4 ਲੱਖ ਰੁਪਏ ਦਾ ਮੁਆਵਜ਼ਾ ਸਫਰ ਦੀ ਮਿਤੀ ਤੋਂ 9 ਫੀਸਦੀ ਸਾਲਾਨਾ ਵਿਆਜ ਦੇ ਨਾਲ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਨੇ 9 ਫਰਵਰੀ, 2023 ਨੂੰ ਗਲਫ ਏਅਰ ਦੀ ਇਕ ਉਡਾਣ ਰਾਹੀਂ ਮਾਸਕੋ ਤੋਂ ਦੁਬਈ ਹੁੰਦਿਆਂ ਬਹਿਰੀਨ ਤਕ ਦਾ ਸਫਰ ਕਰਨਾ ਸੀ। ਨਿਜ਼ਾਮੁੱਦੀਨ ਨੇ ਦਾਅਵਾ ਕੀਤਾ ਕਿ ਉਸ ਨੂੰ ਭਾਰਤ ਤੋਂ ਮਾਸਕੋ ਜਾਣ ਵਾਲੀ ਉਡਾਣ ਦੌਰਾਨ ਉਕਤ ਪਾਸਪੋਰਟ ਦੇ ਆਧਾਰ ’ਤੇ ਸਫਰ ਦੀ ਆਗਿਆ ਦਿੱਤੀ ਗਈ ਸੀ।
ਪੜ੍ਹੋ ਇਹ ਵੀ : ਓ ਤੇਰੀ! ਔਰਤ ਨੇ ਅੰਡਰਗਾਰਮੈਂਟਸ 'ਚ ਲੁਕਾ ਕੇ ਲਿਆਂਦਾ 1 ਕਰੋੜ ਦਾ ਸੋਨਾ, ਏਅਰਪੋਰਟ 'ਤੇ ਇੰਝ ਹੋਈ ਗ੍ਰਿਫ਼ਤਾਰ
ਗਾਜ਼ੀਆਬਾਦ ’ਚ ਉੱਤਰੀ ਭਾਰਤ ਦਾ ਪਹਿਲਾ ਰੋਬੋਟਿਕ ਸਰਜਰੀ ਤੇ ਟਰੇਨਿੰਗ ਸੈਂਟਰ ਸ਼ੁਰੂ
NEXT STORY