ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਗਲਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਸ਼ੁੱਕਰਵਾਰ ਨੂੰ ਬਰਾਰੀ ਥਾਣਾ ਖੇਤਰ ਦੇ ਟੀਐਨਬੀ ਲਾਅ ਕਾਲਜ ਲੇਨ ਵਿੱਚ ਭਾਜਪਾ ਨੇਤਾ ਵਿਵੇਕਾਨੰਦ ਪ੍ਰਸਾਦ ਉਰਫ਼ ਬਬਲੂ ਯਾਦਵ ਨੂੰ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਫਾਇਰਿੰਗ ਹੋਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ।
ਪੜ੍ਹੋ ਇਹ ਵੀ : ਓ ਤੇਰੀ! ਔਰਤ ਨੇ ਅੰਡਰਗਾਰਮੈਂਟਸ 'ਚ ਲੁਕਾ ਕੇ ਲਿਆਂਦਾ 1 ਕਰੋੜ ਦਾ ਸੋਨਾ, ਏਅਰਪੋਰਟ 'ਤੇ ਇੰਝ ਹੋਈ ਗ੍ਰਿਫ਼ਤਾਰ
ਵਾਰਦਾਤ ਦੇ ਸਮੇਂ ਮੌਜੂਦ ਸਥਾਨਕ ਲੋਕਾਂ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਬਲੂ ਯਾਦਵ ਆਪਣੇ ਘਰ ਦੇ ਬਾਹਰ ਘੁੰਮ ਰਹੇ ਸਨ। ਇਸ ਦੌਰਾਨ ਸੁਰਜੀਖਿਲ ਦਾ ਰਹਿਣ ਵਾਲਾ ਸੂਰਜ ਤਾਂਤੀ ਆਪਣੇ ਸਾਥੀਆਂ ਨਾਲ ਮੌਕੇ 'ਤੇ ਪਹੁੰਚਿਆ ਅਤੇ ਕਥਿਤ ਤੌਰ 'ਤੇ ਉਸ 'ਤੇ ਦੋ ਵਾਰ ਗੋਲੀਆਂ ਚਲਾਈਆਂ। ਗੋਲੀਬਾਰੀ ਨਾਲ ਭਾਜਪਾ ਨੇਤਾ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਬਬਲੂ ਯਾਦਵ ਨੂੰ ਮਾਇਆਗੰਜ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਦੀ ਇੱਕ ਟੀਮ ਵਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ : ਵੱਡੀ ਵਾਰਦਾਤ: ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤਾ ਪੱਤਰਕਾਰ, ਫੈਲੀ ਸਨਸਨੀ
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹਮਲਾ ਕਿਸੇ ਪੁਰਾਣੇ ਝਗੜੇ ਕਾਰਨ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸੂਰਜ ਤਾਂਤੀ ਅਤੇ ਸਥਾਨਕ ਫਲ ਵਿਕਰੇਤਾ ਦੇਵਾਨੰਦ ਵਿਚਕਾਰ ਲੜਾਈ ਹੋਈ ਸੀ। ਉਸ ਸਮੇਂ ਝਗੜੇ ਦੌਰਾਨ ਬਬਲੂ ਯਾਦਵ ਨੇ ਪੁਲਸ ਨੂੰ ਸੂਚਿਤ ਕੀਤਾ ਸੀ, ਜਿਸ ਕਾਰਨ ਦੇਵਾਨੰਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਪੁਰਾਣੀ ਰੰਜਿਸ਼ ਕਾਰਨ ਸੂਰਜ ਤਾਂਤੀ ਨੇ ਭਾਜਪਾ ਆਗੂ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਪੁਲਸ ਨੇ ਫੁਟੇਜ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਮਲਾਵਰਾਂ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ
ਅਗਲੇ 20 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਕੇ ਸਰਕਾਰ ਕਰ ਰਹੀ ਵਿਕਾਸ: ਰੇਖਾ ਗੁਪਤਾ
NEXT STORY