ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮਹਾਰਾਸ਼ਟਰ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਇਕ ਸਾਬਕਾ ਸੰਸਦ ਮੈਂਬਰ, ਉਨ੍ਹਾਂ ਦੇ ਪਰਿਵਾਰ ਅਤੇ ਕਾਰੋਬਾਰੀ ਅਦਾਰਿਆਂ ਖ਼ਿਲਾਫ਼ ਮਨੀ ਲਾਂਡਰਿੰਗ ਨਾਲ ਸਬੰਧਤ ਕਥਿਤ ਬੈਂਕ ਧੋਖਾਦੇਹੀ ਦੀ ਜਾਂਚ ਦੇ ਮਾਮਲੇ ’ਚ 315 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਰਾਕਾਂਪਾ ਦੇ ਸਾਬਕਾ ਰਾਜ ਸਭਾ ਮੈਂਬਰ ਈਸ਼ਵਰ ਲਾਲ ਸ਼ੰਕਰ ਲਾਲ ਜੈਨ ਲਲਵਾਨੀ (77) ਰਾਜਮਲ ਲਖੀਚੰਦ ਜਵੈਲਰਜ਼ ਪ੍ਰਾਈਵੇਟ ਲਿਮਟਿਡ, ਆਰ. ਐੱਲ. ਗੋਲਡ ਪ੍ਰਾਈਵੇਟ ਲਿਮਟਿਡ ਤੇ ਮਨਰਾਜ ਜਵੈਲਰਜ਼ ਦੇ ਪ੍ਰਮੋਟਰ ਹਨ। ਫੈਡਰਲ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਕੰਪਨੀਆਂ ਦੇ ਬੈਂਕ ਧੋਖਾਦੇਹੀ ਮਾਮਲੇ ਵਿਚ ਕੁਲ 315.60 ਕਰੋੜ ਰੁਪਏ ਦੀ ਕੀਮਤ ਦੀਆਂ ਕੁਝ ਪੌਣ ਚੱਕੀਆਂ, ਚਾਂਦੀ ਤੇ ਹੀਰੇ ਦੇ ਗਹਿਣੇ ਅਤੇ ਭਾਰਤੀ ਕਰੰਸੀ ਤੋਂ ਇਲਾਵਾ ਜਲਗਾਓਂ, ਮੁੰਬਈ, ਠਾਣੇ, ਸਿਲੋਡ (ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ’ਚ) ਅਤੇ ਕੱਛ (ਗੁਜਰਾਤ) ਵਿਚ 70 ਅਚੱਲ ਜਾਇਦਾਦਾਂ ਕੁਰਕ ਕਰਨ ਲਈ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਇਕ ਆਰਜ਼ੀ ਹੁਕਮ ਜਾਰੀ ਕੀਤਾ ਸੀ। ਈ. ਡੀ. ਨੇ ਦੋਸ਼ ਲਾਇਆ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਪ੍ਰਮੋਟਰ ਈਸ਼ਵਰ ਲਾਲ ਸ਼ੰਕਰ ਲਾਲ ਜੈਨ ਲਲਵਾਨੀ, ਮਨੀਸ਼ ਈਸ਼ਵਰ ਲਾਲ ਜੈਨ ਲਲਵਾਨੀ ਅਤੇ ਹੋਰਨਾਂ ਵਲੋਂ ਖਰੀਦੀ ਗਈ ਬੇਨਾਮੀ ਜਾਇਦਾਦ ਵੀ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਠਾਰੀ ਕਾਂਡ: ਦੋਸ਼ੀ ਸੁਰਿੰਦਰ ਅਤੇ ਮਨਿੰਦਰ ਹਾਈ ਕੋਰਟ ਤੋਂ ਬਰੀ, ਹੇਠਲੀ ਅਦਾਲਤ ਨੇ ਦਿੱਤੀ ਸੀ ਫਾਂਸੀ ਦੀ ਸਜ਼ਾ
NEXT STORY