ਨਵੀਂ ਦਿੱਲੀ - ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ 'ਚ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇੱਕ ਜਨਾਨੀ ਸੜਕ ਕੰਡੇ ਆਪਣੇ ਬੱਚੇ ਨੂੰ ਫੱਰਾਟੇਦਾਰ ਅੰਗਰੇਜ਼ੀ 'ਚ ਪੜ੍ਹਾ ਰਹੀ ਸੀ। ਜਦੋਂ ਉਸ ਜਨਾਨੀ ਤੋਂ ਉਸਦੇ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਉਸ ਦੀ ਕਹਾਣੀ ਸੁਣ ਹਰ ਕੋਈ ਭਾਵੁਕ ਹੋ ਗਿਆ। ਕਹਿੰਦੇ ਹਨ ਕਿਸਮਤ ਦਾ ਕੋਈ ਭਰੋਸਾ ਨਹੀਂ, ਅਲਮੋੜਾ ਜ਼ਿਲ੍ਹੇ 'ਚ ਭੀਖ ਮੰਗਣ ਨੂੰ ਮਜ਼ਬੂਰ ਜਨਾਨੀ ਨਾਲ ਵੀ ਅਜਿਹਾ ਹੀ ਕੁੱਝ ਹੋਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਨਾਨੀ ਨੇ ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ 'ਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ ਹੈ ਪਰ ਅੱਜ ਉਸ ਨੂੰ ਭੀਖ ਮੰਗ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਐੱਮ.ਏ. ਡਿਗਰੀ ਧਾਰਕ ਜਨਾਨੀ ਮੰਗ ਰਹੀ ਭੀਖ
ਅਸੀ ਗੱਲ ਕਰ ਰਹੇ ਹਾਂ ਅਲਮੋੜਾ ਜ਼ਿਲ੍ਹੇ ਦੇ ਹਵਾਲਬਾਗ ਬਲਾਕ ਸਥਿਤ ਗ੍ਰਾਮ ਰਣਖਿਲਾ ਪਿੰਡ ਦੀ ਰਹਿਣ ਵਾਲੀ ਹੰਸੀ ਪ੍ਰਹਰੀ ਦੀ। ਹੰਸੀ ਨੇ ਆਪਣੀ ਇੰਟਰ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਪੂਰੀ ਕੀਤੀ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਕੁਮਾਊਂ ਯੂਨੀਵਰਸਿਟੀ ਦੇ ਅਲਮੋੜਾ ਕੈਂਪਸ 'ਚ ਦਾਖਲਾ ਲਿਆ।
ਸਹੁਰਾ-ਘਰ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਛੱਡਿਆ ਘਰ
ਹੰਸੀ ਨੇ ਦੱਸਿਆ ਕਿ ਸਹੁਰਾ-ਘਰ ਵਾਲਿਆਂ ਦੇ ਲੜ੍ਹਾਈ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸਾਲ 2008 'ਚ ਆਪਣੇ ਪਤੀ ਦਾ ਘਰ ਛੱਡ ਦਿੱਤਾ ਸੀ। ਉਹ ਲਖਨਊ ਤੋਂ ਵਾਪਸ ਆਪਣੇ ਜੱਦੀ ਪਿੰਡ ਚੱਲੀ ਆਈ ਸੀ। ਉਹ ਸਰੀਰਕ ਤੌਰ 'ਤੇ ਕਾਫ਼ੀ ਕਮਜ਼ੋਰ ਹੋ ਗਈ ਸੀ, ਉਨ੍ਹਾਂ ਕੋਲ ਇੰਨੀ ਵੀ ਹਿੰਮਤ ਨਹੀਂ ਸੀ ਕਿ ਉਹ ਕਿਤੇ ਨੌਕਰੀ ਕਰ ਸਕਣ। ਕਮਜ਼ੋਰੀ ਕਾਰਨ ਉਹ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ। ਹਾਲਾਂਕਿ ਇਨ੍ਹਾਂ ਹਾਲਾਤਾਂ 'ਚ ਵੀ ਹੰਸੀ ਨੇ ਹਾਰ ਨਹੀਂ ਮੰਨੀ ਅਤੇ ਆਪਣੀਆਂ ਮੁਸ਼ਕਲਾਂ ਨਾਲ ਲੜਨ ਦਾ ਫੈਸਲਾ ਕੀਤਾ।
ਧੀ ਨੂੰ ਹਾਈ ਸਕੂਲ 'ਚ ਮਿਲੇ 97 ਫੀਸਦੀ ਅੰਕ
ਹੰਸੀ ਦੇ ਦੋ ਬੱਚੇ ਹਨ ਜਿਨ੍ਹਾਂ 'ਚੋਂ ਸਭ ਤੋਂ ਛੋਟਾ ਪੁੱਤਰ ਉਨ੍ਹਾਂ ਦੇ ਨਾਲ ਰਹਿੰਦਾ ਹੈ ਅਤੇ ਵੱਡੀ ਧੀ ਨਾਨੀ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੀ ਧੀ ਵੀ ਪੜ੍ਹਨੇ 'ਚ ਕਾਫ਼ੀ ਚੰਗੀ ਹੈ, ਪਿਛਲੇ ਸਾਲ ਹੀ ਉਸ ਨੇ ਹਾਈ ਸਕੂਲ 'ਚ 97 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ। ਹੰਸੀ ਨੂੰ ਸਿਰਫ ਇਹੀ ਚਿੰਤਾ ਹੈ ਕਿ ਉਨ੍ਹਾਂ ਨੂੰ ਕਿਤੇ ਸਿਰ ਲੁਕਾਉਣ ਦੀ ਥਾਂ ਮਿਲ ਜਾਵੇ, ਤਾਂਕਿ ਉਹ ਆਪਣੇ ਬੇਟੇ ਨੂੰ ਪੜ੍ਹਾ ਸਕਣ। ਇਸਦੇ ਲਈ ਉਨ੍ਹਾਂ ਨੇ ਕਈ ਵਾਰ ਮੁੱਖ ਮੰਤਰੀ ਸਮੇਤ ਤਮਾਮ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ।
ਹਾਲਾਂਕਿ ਮੀਡੀਆ ਦੀਆਂ ਨਜ਼ਰਾਂ 'ਚ ਆਉਣ ਤੋਂ ਬਾਅਦ ਹੰਸੀ ਦੀ ਮਦਦ ਲਈ ਕਾਫ਼ੀ ਲੋਕਾਂ ਨੇ ਹੱਥ ਵਧਾਇਆ। ਇਸ ਸੰਬੰਧ 'ਚ ਐੱਸ.ਡੀ.ਐੱਮ. ਗੋਪਾਲ ਸਿੰਘ ਚੌਹਾਨ ਨੇ ਭੇਲ ਸਥਿਤ ਸਮਾਜ ਕਲਿਆਣ ਘਰ 'ਚ ਹੰਸੀ ਅਤੇ ਉਨ੍ਹਾਂ ਦੇ ਬੇਟੇ ਲਈ ਇੱਕ ਕਮਰੇ ਦੀ ਵਿਵਸਥਾ ਕੀਤੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੰਸੀ ਪ੍ਰਹਰੀ ਸਾਲ 2002 'ਚ ਸੋਮੇਸ਼ਵਰ ਸੀਟ ਤੋਂ ਬਤੋਰ ਆਜ਼ਾਦ ਉਮੀਦਵਾਰ ਵਿਧਾਨਸਭਾ ਚੋਣ ਵੀ ਲੜ ਚੁੱਕੀ ਹਨ।
ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ
NEXT STORY