ਨੋਇਡਾ - ਯੂ.ਪੀ. ਦੇ ਗ੍ਰੇਟਰ ਨੋਇਡਾ ਵਿੱਚ ਲਾਲਚ ਦੇ ਕੇ ਧਰਮ ਤਬਦੀਲੀ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਜਨਾਨੀਆਂ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਵਿੱਚ ਇੱਕ ਵਿਦੇਸ਼ੀ ਜਨਾਨੀ ਵੀ ਸ਼ਾਮਲ ਹੈ। ਇਨ੍ਹਾਂ ਸਾਰੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਧਰਮ ਤਬਦੀਲੀ ਕਰਾਉਣ ਜਾ ਰਹੇ ਸਨ। ਸੂਰਜਪੁਰ ਥਾਣੇ ਦੀ ਪੁਲਸ ਨੇ ਦੁਰਗਾ ਗੋਲ ਚੱਕਰ ਤੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਖੇਤੀਬਾੜੀ ਮੰਤਰੀ ਤੋਮਰ ਨੂੰ ਮਿਲੇ ਸੀ.ਐੱਮ. ਖੱਟਰ, ਕਿਹਾ- ਇੱਕ-ਦੋ ਦਿਨ 'ਚ ਨਿਕਲ ਜਾਵੇਗਾ ਹੱਲ
ਜਾਣਕਾਰੀ ਮੁਤਾਬਕ ਸੂਰਜਪੁਰ ਪੁਲਸ ਨੂੰ ਸ਼ਿਕਾਇਤ ਮਿਲੀ ਕਿ ਕੁੱਝ ਲੋਕ ਲਾਲਚ ਦੇ ਕੇ ਧਰਮ ਤਬਦੀਲੀ ਕਰਵਾ ਰਹੇ ਹਨ। ਗ੍ਰੇਟਰ ਨੋਇਡਾ ਦੇ ਗਰੇਨੋ ਵਿੱਚ ਧਰਮ ਤਬਦੀਲੀ ਕਰਾਉਣ ਜਾ ਰਹੀਆਂ ਤਿੰਨ ਔਰਤਾਂ ਸਮੇਤ ਚਾਰ ਦੋਸ਼ੀਆਂ ਨੂੰ ਪੁਲਸ ਨੇ ਦੁਰਗਾ ਗੋਲ ਚੱਕਰ ਤੋਂ ਗ੍ਰਿਫਤਾਰ ਕਰ ਲਿਆ। ਦੋਸ਼ ਮੁਤਾਬਕ ਗ੍ਰਿਫਤਾਰ ਦੋਸ਼ੀ ਧਰਮ ਤਬਦੀਲੀ ਕਰ ਈਸਾਈ ਧਰਮ ਅਪਣਾਉਣ ਲਈ ਲਾਲਚ ਦੇ ਰਹੇ ਸਨ। ਗ੍ਰਿਫਤਾਰ ਦੋਸ਼ੀ ਦੋ ਵੱਖ-ਵੱਖ ਪਰਿਵਾਰ ਦੇ ਮੈਬਰਾਂ ਦਾ ਧਰਮ ਤਬਦੀਲੀ ਕਰਵਾ ਰਹੇ ਸਨ।
ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬੀਟਾ ਥਾਣਾ ਖੇਤਰ ਦੇ ਜੇਪੀ ਗ੍ਰੀਨ ਵਿੱਚ ਰਹਿਣ ਵਾਲੀ ਦੱਖਣੀ ਕੋਰੀਆ ਦੀ ਨਿਵਾਸੀ ਅਨਮੋਲ ਪੁੱਤਰੀ ਲੀ, ਸੂਰਜਪੁਰ ਥਾਣਾ ਖੇਤਰ ਦੇ ਮਲਕਪੁਰ ਵਿੱਚ ਰਹਿਣ ਵਾਲੀ ਸੀਮਾ ਪੁਤਰੀ ਸੇਵਾਲਾਲ, ਮਲਕਪੁਰ ਵਿੱਚ ਹੀ ਰਹਿਣ ਵਾਲੀ ਸ਼ਾਮ ਪੁੱਤਰੀ ਦੇਵੀ ਸ਼ੰਕਰ ਅਤੇ ਪ੍ਰਯਾਗਰਾਜ ਦੇ ਚਪਰਤਲਾ ਦੇ ਨਿਵਾਸੀ ਉਮੇਸ਼ ਕੁਮਾਰ ਪੁੱਤਰ ਮੇਵਾਲਾਲ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਕਿਸਾਨ ਅੰਦੋਲਨ ਦੀ ਅਖ਼ਬਾਰ 'ਟਰਾਲੀ ਟਾਈਮਜ਼' ਤੋਂ ਵੱਖ ਹੋਏ ਡਾ: ਸੁਖਪ੍ਰੀਤ ਸਿੰਘ ਉਦੋਕੇ
NEXT STORY