ਜਲੰਧਰ - ਕਿਸਾਨ ਯੂਨੀਅਨਾਂ ਵੱਲੋਂ "ਟਰਾਲੀ ਟਾਈਮਜ਼" ਖ਼ਿਲਾਫ਼ ਭੰਡੀ ਪ੍ਰਚਾਰ ਪਿੱਛੋਂ ਇਸ ਨਿਵੇਕਲੇ ਅਖ਼ਬਾਰ ਦੇ ਸੰਪਾਦਕ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਖੁਦ ਨੂੰ ਅਖ਼ਬਾਰ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਲਿਖਿਆ ਹੈ, ਟਰਾਲੀ ਟਾਈਮਜ਼ ਆਮ ਲੋਕਾਂ ਦੀ ਸ਼ਬਦਾਵਲੀ ਵਿੱਚ ਆਮ ਲੋਕਾਂ ਨੂੰ ਸੰਘਰਸ਼ ਪ੍ਰਤੀ ਜਾਗਰੂਕ ਕਰਨ ਦਾ ਨਿੱਕਾ ਜਿਹਾ ਉਪਰਾਲਾ ਸੀ। ਉਸ ਬਾਰੇ ਸੋਚਿਆ ਸੁਰਮੀਤ ਮਾਵੀ ਨੇ ਸੀ ਅਤੇ ਮੈਂ ਸਿਰਫ ਸੰਪਾਦਕੀ ਲਿਖੀ ਸੀ। ਹੋਰ ਮੇਰਾ ਕੋਈ ਯੋਗਦਾਨ ਨਹੀਂ ਸੀ।
ਮੇਰੀ ਸੰਪਾਦਕੀ ਕਾਮਰੇਡਾਂ ਦੇ ਸਿੱਖ ਵਿਰੋਧੀ ਢਾਂਚੇ ਵਿੱਚ ਪੂਰੀ ਨਹੀਂ ਸੀ ਆਉਂਦੀ। ਕਾਮਰੇਡਾਂ ਵਲੋਂ ਇਸ ਬਾਰੇ ਜੋ ਜ਼ਹਿਰ ਉਗਲਿਆ ਗਿਆ ਉਹ ਤੁਸੀਂ ਵੇਖ ਸਕਦੇ ਹੋ। ਬੇਸ਼ਕ ਜੰਗ ਦੀ ਸ਼ੁਰੂਆਤ ਜ਼ਮੀਨਾਂ ਦੇ ਮਸਲੇ ਤੋਂ ਹੈ ਪਰ ਸਾਡੀਆਂ ਜ਼ਮੀਰਾਂ ਵਿੱਚ ਜਿਉਂਦੇ ਹੋਣ ਦਾ ਅਹਿਸਾਸ ਗੁਰਮਤਿ ਵਿਚਾਰਧਾਰਾ ਅਤੇ ਆਪਣੇ ਮਾਣਮੱਤੇ ਇਤਿਹਾਸ ਦੇ ਸਕਦਾ ਹੈ। ਜ਼ਮੀਨਾਂ ਦੇ ਮਸਲੇ ਕੁਝ ਵੀ ਹੋਣ ਪਰ ਅਸੀਂ ਤਾਂ ਪੰਥ ਨੂੰ ਜਵਾਬਦੇਹ ਹਾਂ ਅਤੇ ਪੰਥਕ ਵਿਚਾਰਧਾਰਾ ਦਾ ਹਿੱਸਾ ਹਾਂ।
ਖੇਤੀਬਾੜੀ ਮੰਤਰੀ ਤੋਮਰ ਨੂੰ ਮਿਲੇ ਸੀ.ਐੱਮ. ਖੱਟਰ, ਕਿਹਾ- ਇੱਕ-ਦੋ ਦਿਨ 'ਚ ਨਿਕਲ ਜਾਵੇਗਾ ਹੱਲ
ਮੈਂ ਅੱਜ ਤੋਂ ਟਰਾਲੀ ਟਾਈਮਜ਼ ਤੋਂ ਲਾਂਭੇ ਹਾਂ ਜਾਂ ਸਮਝ ਲਵੋ ਕਿ ਲਾਂਭੇ ਕਰ ਦਿੱਤਾ ਗਿਆ। ਉਂਝ ਮੈਂ ਸਭ ਨਾਲ ਜੁੜ ਕੇ ਚੱਲਣਾ ਚਾਹੁੰਦਾ ਸੀ ਪਰ ਹੁਣ ਜ਼ਮੀਨੀ ਪੱਧਰ ਤੇ ਵਿਚਰਕੇ ਪਤਾ ਲੱਗਾ ਕਿ ਇਨ੍ਹਾਂ ਦੀ ਸੋਚ ਵਿੱਚ ਸਿੱਖੀ ਪ੍ਰਤੀ ਨਫ਼ਰਤ ਕਿਵੇਂ ਕੁੱਟ-ਕੁੱਟ ਕੇ ਭਰੀ ਹੋਈ ਹੈ। ਕੁਝ ਨਾਲ ਦੇ ਵੀਰਾਂ ਅੰਦਰ ਤਾਂ ਇਹ ਘਟੀਆ ਜਿਹਾ ਅਹਿਸਾਸ ਵੀ ਜਨਮ ਲੈ ਗਿਆ ਕਿ ਸ਼ਾਇਦ ਡਾ: ਉਦੋਕੇ ਇਸ ਕਰਕੇ ਮਸ਼ਹੂਰੀ ਲੈ ਰਿਹਾ ਜਦੋਂ ਕਿ ਮੇਰੀ ਅਜਿਹੀ ਕੋਈ ਮਨਸ਼ਾ ਨਹੀਂ ਸੀ। ਕੁਝ ਪੰਥਕ ਵੀਰਾਂ ਨਾਲ ਸਲਾਹ ਕਰਕੇ ਇਸ ਸੰਘਰਸ਼ ਬਾਰੇ ਪੰਥਕ ਨਜ਼ਰੀਏ ਤੋਂ ਤਾਂ ਲਿਖਦਾ ਹੀ ਰਹਾਂਗਾ।'
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਟਰਾਲੀ ਟਾਈਮਜ਼ ਅਖ਼ਬਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਕਿਹਾ ਕਿ 'ਟਰਾਲੀ ਟਾਈਮਜ਼' ਕਿਸਾਨ ਜਥੇਬੰਦੀਆ ਦਾ ਬੁਲਾਰਾ ਨਹੀਂ ਹੈ ਕਿਉਂਕਿ ਇਸਨੇ ਸੰਪਾਦਕੀ 'ਚ ਕਿਸਾਨ ਆਗੂਆਂ ਪ੍ਰਤੀ ਸੱਚ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਇਹ ਉਹੀ ਆਵਾਜ਼ ਹੈ ਜਿਸਨੇ ਸਟੇਜ ਤੇ ਵੀ ਕਿਸਾਨ ਆਗੂਆਂ ਬਾਰੇ ਗ਼ਲਤ ਟਿੱਪਣੀਆਂ ਕੀਤੀਆਂ ਸਨ। ਇਹ ਰੁਝਾਨ ਕਿਸਾਨੀ ਘੋਲ ਦੀ ਸ਼ੁਰੂਆਤ ਤੋਂ ਹੀ ਕਿਸਾਨ ਆਗੂਆਂ ਬਾਰੇ ਗ਼ਲਤ ਪ੍ਰਚਾਰ ਕਰਦਾ ਆ ਰਿਹਾ ਹੈ। ਕਿਸਾਨ ਆਗੂ ਨੇ ਅੱਗੇ ਲਿਖਦਿਆਂ ਕਿਹਾ ਕਿ ਇਸ ਅਖ਼ਬਾਰ ਬਾਰੇ ਕਿਸਾਨ ਜਥੇਬੰਦੀਆਂ ਬੈਠਕ ਕਰਕੇ ਫ਼ੈਸਲਾ ਕਰਨਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਖੇਤੀਬਾੜੀ ਮੰਤਰੀ ਤੋਮਰ ਨੂੰ ਮਿਲੇ ਸੀ.ਐੱਮ. ਖੱਟਰ, ਕਿਹਾ- ਇੱਕ-ਦੋ ਦਿਨ 'ਚ ਨਿਕਲ ਜਾਵੇਗਾ ਹੱਲ
NEXT STORY