ਜੰਮੂ– ਆਜ਼ਾਦੀ ਦਿਹਾੜੇ ਤੋਂ ਪਹਿਲਾਂ ਜੰਮੂ ਨੂੰ ਦਹਿਲਾਉਣ ਦੀ ਸਾਜ਼ਿਸ਼ ਇਕ ਵਾਰ ਫਿਰ ਨਾਕਾਮ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਜੈਸ਼-ਏ-ਮੁਹੰਮਦ ਸਮੂਹ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੁਤੰਤਰਤਾ ਦਿਵਸ ਮੌਕੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਅੱਤਵਾਦੀਆਂ ਕੋਲੋਂ ਹਥਿਆਰਾਂ ਸਮੇਤ ਵੱਡੀ ਗਿਣਤੀ ’ਚ ਵਿਸਫੋਟਕ ਸਾਮੱਗਰੀ ਮਿਲੀ ਹੈ।
ਮੀਡੀਆ ਰਿਪੋਰਟ ਮੁਤਾਬਕ, ਸ਼ੁਰੂਆਤੀ ਪੁੱਛਗਿਛ ’ਚ ਅੱਤਵਾਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ’ਚ ਬੈਠੇ ਆਗੂਆਂ ਕੋਲੋਂ ਨਿਰਦੇਸ਼ ਮਿਲੇ ਸਨ। ਪੰਜਾਬ, ਜੰਮੂ ਅਤੇ ਯੂ.ਪੀ. ’ਚ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਆਯੁੱਧਿਆ ਵੀ ਇਨ੍ਹਾਂ ਨੇ ਨਿਸ਼ਾਨੇ ’ਤੇ ਸੀ। ਅਯੁੱਧਿਆ ’ਚ ਰੇਕੀ ਕੀਤੀ ਗਈ ਸੀ। ਇਨ੍ਹਾਂ ਦੀ ਸਾਜ਼ਿਸ਼ ਭੀੜ ਭਰੇ ਇਲਾਕਿਆਂ ’ਚ ਧਮਾਕੇ ਕਰਨ ਦੀ ਸੀ।
ਨਿਊਜ਼ ਏਜੰਸੀ ਮੁਤਾਬਕ, ਜੰਮੂ ਪੁਲਸ ਦੇ ਆਈ.ਜੀ. ਨੇ ਦੱਸਿਆ ਕਿ ਜੰਮੂ ’ਚ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਡਰੋਨ ਦੁਆਰਾ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਨ ਅਤੇ ਕਸ਼ਮੀਰ ਘਾਟੀ ’ਚ ਸਰਗਰਮ ਅੱਤਵਾਦੀਆਂ ਨੂੰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫਤਾਰ ਕੀਤੇ ਗਏ ਜੈਸ਼-ਏ-ਮੁਹੰਮਦ ਦੇ ਅੱਤਵਾਦੀ 15 ਅਗਸਤ ਤੋਂ ਪਹਿਲਾਂ ਜੰਮੂ ’ਚ ਦੋ ਪਹੀਆ ਵਾਹਨ ’ਚ ਆਈ.ਈ.ਡੀ. ਲਗਾ ਕੇ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਮਾਣ ਦਾ ਪਲ; ਏਅਰ ਇੰਡੀਆ ਦੀ ਪਾਇਲਟ ਕੈਪਟਨ ਜੋਇਆ ਅਗਰਵਾਲ ਸੰਯੁਕਤ ਰਾਸ਼ਟਰ ’ਚ ਬਣੀ ‘ਮਹਿਲਾ ਬੁਲਾਰਨ’
NEXT STORY