ਬੈਂਗਲੁਰੂ (ਏਜੰਸੀ)- ਕਰਨਾਟਕ ਦੇ ਬੇਂਗਲੁਰੂ ’ਚ 2 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰ ਆਪਣੇ ਕਿਰਾਏ ਦੇ ਮਕਾਨ ’ਚ ਸੋਮਵਾਰ ਮ੍ਰਿਤਕ ਮਿਲੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਅਨੂਪ ਕੁਮਾਰ (38), ਉਸ ਦੀ ਪਤਨੀ ਰਾਖੀ (35) ਤੇ ਉਨ੍ਹਾਂ ਦੇ 5 ਤੇ 2 ਸਾਲ ਦੇ 2 ਬੱਚਿਆਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਭਾਰਤ ਸਰਕਾਰ ਨੇ 2 ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਿਆਂ ਦੀ ਕੀਤੀ ਸ਼ੁਰੂਆਤ
ਪੁਲਸ ਮੁਤਾਬਕ ਪਤੀ-ਪਤਨੀ ਸੋਮਵਾਰ ਸਵੇਰੇ ਆਪਣੇ ਘਰ ’ਚ ਫਾਹੇ ਨਾਲ ਲਟਕੇ ਮਿਲੇ। ਦੋਹਾਂ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਪਤਾ ਨਹੀਂ ਲੱਗ ਸਕਿਆ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਇਹ ਪਰਿਵਾਰ ਪਿਛਲੇ 2 ਸਾਲਾਂ ਤੋਂ ਮੌਜੂਦਾ ਥਾਂ ’ਤੇ ਰਹਿ ਰਿਹਾ ਸੀ। ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ) ਸ਼ੇਖਰ ਐਚ. ਟੇਕੰਨਾਵਰ ਨੇ ਦੱਸਿਆ ਕਿ ਅਨੂਪ ਕੁਮਾਰ ਇਕ ਪ੍ਰਾਈਵੇਟ ਫਰਮ ’ਚ ਸਾਫਟਵੇਅਰ ਕੰਸਲਟੈਂਟ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ: 'ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰਕੇ 12 ਫਰਵਰੀ ਤੱਕ ਕਰੋ ਪੇਸ਼', ਸਾਬਕਾ PM ਖਿਲਾਫ ਦੂਜਾ ਗ੍ਰਿਫਤਾਰੀ ਵਾਰੰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਭਾਰਤ ਸਰਕਾਰ ਨੇ 2 ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਿਆਂ ਦੀ ਕੀਤੀ ਸ਼ੁਰੂਆਤ
NEXT STORY