ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ 'ਚ ਸ਼ਾਹਦਰਾ ਦੇ ਸ਼ਾਸਤਰੀ ਨਗਰ ਇਲਾਕੇ 'ਚ ਵੀਰਵਾਰ ਤੜਕੇ ਇਕ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗਣ ਨਾਲ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਸ਼ਾਸਤਰੀ ਨਗਰ ਸਥਿਤ ਰਿਹਾਇਸ਼ੀ ਇਮਾਰਤ 'ਚ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਭਗ 5.30 ਵਜੇ ਗੀਤਾ ਕਾਲੋਨੀ ਪੁਲਸ ਥਾਣੇ ਨੂੰ ਮਿਲੀ। ਦਿੱਲੀ ਫਾਇਰ ਬ੍ਰਿਗੇਡ ਕਰਮਚਾਰੀ ਚਾਰ ਫਾਇਰ ਬ੍ਰਿਗੇਡ ਗੱਡੀਆਂ ਨਾਲ ਮੌਕੇ 'ਤੇ ਪਹੁੰਚੇ। ਐਂਬੂਲੈਂਸ ਅਤੇ ਪੁਲਸ ਦੀ ਪੀਸੀਆਰ ਵੈਨ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ।
ਇਹ ਵੀ ਪੜ੍ਹੋ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹਸਪਤਾਲ 'ਚ ਦਾਖ਼ਲ, ਹਾਲਤ ਸਥਿਰ
ਇਹ ਵੀ ਪੜ੍ਹੋ- ਅੱਜ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨਾਂ ਦੀ 'ਮਹਾਪੰਚਾਇਤ', ਸੁਰੱਖਿਆ ਦੇ ਸਖ਼ਤ ਪ੍ਰਬੰਧ
ਉਨ੍ਹਾਂ ਦੱਸਿਆ ਕਿ ਅੱਗ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਲੱਗੀ, ਜਿਸ ਦੇ ਗਰਾਊਂਡ ਫਲੋਰ 'ਤੇ ਕਾਰ ਪਾਰਕਿੰਗ ਦੀ ਸਹੂਲਤ ਹੈ। ਅੱਗ ਪਾਰਕਿੰਗ ਸਥਾਨ ਤੋਂ ਸ਼ੁਰੂ ਹੋਈ ਅਤੇ ਧੂੰਆਂ ਪੂਰੀ ਇਮਾਰਤ 'ਚ ਫੈਲ ਗਿਆ। ਤੰਗ ਸੜਕ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਅਧਿਕਾਰੀ ਅੱਗ 'ਤੇ ਕਾਬੂ ਪਾਉਣ 'ਚ ਕਾਮਯਾਬ ਰਹੇ। ਬਚਾਅ ਕਰਮੀਆਂ ਨੇ ਤਿੰਨ ਪੁਰਸ਼ਾਂ, ਚਾਰ ਔਰਤਾਂ ਅਤੇ 2 ਬੱਚਿਆਂ ਸਮੇਤ ਕੁੱਲ 9 ਲੋਕਾਂ ਨੂੰ ਬਚਾਇਆ ਅਤੇ ਨਜ਼ਦੀਕੀ ਹਸਪਤਾਲ 'ਚ ਭੇਜਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਤੋਂ 2 ਬੱਚਿਆਂ ਇਕ ਜੋੜੇ ਸਮੇਤ ਚਾਰ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਦੀ ਜਾਣਕਾਰੀ ਮਿਲੀ ਹੈ। ਘਟਨਾ ਦੀ ਪੂਰੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਡੀਕਲ ਅਫ਼ਸਰ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
NEXT STORY