ਸਿਰਸਾ (ਭਾਸ਼ਾ)- ਹਰਿਆਣਾ ਦੇ ਸਿਰਸਾ 'ਚ ਇਕ ਪਿੰਡ ਨੇੜੇ ਟਰੈਕਟਰ ਟ੍ਰਾਲੀ ਪਲਟਣ ਨਾਲ ਉਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਹ ਸਾਰੇ ਪੰਜਾਬ ਤੋਂ ਰਾਜਸਥਾਨ 'ਚ ਸਥਿਤ ਇਕ ਮੰਦਰ ਜਾ ਰਹੇ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਥੂਸਰੀ ਚੌਪਟਾ ਦੇ ਥਾਣਾ ਇੰਚਾਰਜ ਈਸ਼ਵਰ ਨੇ ਦੱਸਿਆ ਕਿ ਘਟਨਾ ਵੀਰਵਾਰ ਸ਼ਾਮ ਨੂੰ ਹੋਈ ਜਦੋਂ ਟਰੈਕਟਰ ਟ੍ਰਾਲੀ ਦਾ ਹੁਕ ਵਾਹਨ ਤੋਂ ਨਿਕਲ ਗਿਆ।
ਇਹ ਵੀ ਪੜ੍ਹੋ : ਉੱਤਰਕਾਸ਼ੀ ਸੁਰੰਗ ਹਾਦਸਾ : ਫਸੇ ਹੋਏ ਮਜ਼ਦੂਰਾਂ ਦਾ ਤਣਾਅ ਦੂਰ ਕਰਨ ਲਈ ਲੂਡੋ, ਸ਼ਤਰੰਜ ਤੇ ਤਾਸ਼ ਭੇਜਣ ਦੀ ਯੋਜਨਾ
ਉਨ੍ਹਾਂ ਕਿਹਾ ਕਿ ਸ਼ਰਧਾਲੂ ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਪਤਰਾਂ ਦੇ ਸਰਹੱਦੀ ਪਿੰਡਾਂ ਤੋਂ ਸਨ, ਜੋ ਰਾਜਸਥਾਨ 'ਚ ਗੋਗਾਮੇਦੀ ਜਾ ਰਹੇ ਸਨ, ਉਦੋਂ ਇਹ ਹਾਦਸਾ ਹੋਇਆ। ਪੁਲਸ ਅਧਿਕਾਰੀ ਨੇ ਦੱਸਿਆ,''ਘਟਨਾ 'ਚ 2 ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। 18 ਹੋਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਟਰੈਕਟਰ ਟ੍ਰਾਲੀ ਦਾ ਹੁਕ ਨਿਕਲ ਗਿਆ ਅਤੇ ਵਾਹਨ ਪਲਟ ਗਿਆ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਜ ਹੋਟਲ ਦਾ ਡਾਟਾ ਲੀਕ ਹੋਣ ਦਾ ਦਾਅਵਾ, ਆਨਲਾਈਨ ਵਿਕ ਰਹੀ 15 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ!
NEXT STORY