ਪਾਡੇਰੂ— ਆਂਧਰਾ ਪ੍ਰਦੇਸ਼ ਦੇ ਏ.ਐੱਸ.ਆਰ. ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਘਟਨਾ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਇਹ ਜਾਣਕਾਰੀ ਪੁਲਸ ਨੇ ਦਿੱਤੀ
ਰਾਮਪਚੋਦਾਵਰਮ ਦੇ ਡੀ.ਐਸ.ਪੀ. ਸਾਈ ਪ੍ਰਸ਼ਾਂਤ ਨੇ ਮੀਡੀਆ ਨੂੰ ਦੱਸਿਆ ਕਿ ਤੋਰਪੂ ਲਕਸ਼ਮੀਪੁਰਮ ਪਿੰਡ ਦੇ ਪੰਜ ਲੋਕ ਆਪਣੇ ਘਰ ਦੀ ਉਸਾਰੀ ਲਈ ਰੇਤ ਲਿਆਉਣ ਲਈ ਨਦੀ ਦੇ ਕਿਨਾਰੇ ਗਏ ਸਨ। ਉਹ ਰੇਤ ਕੱਢਣ ਲਈ ਨਦੀ 'ਤੇ ਗਏ। ਉਨ੍ਹਾਂ ਵਿਚੋਂ ਇਕ ਤਿਲਕ ਕੇ ਡੁੱਬਣ ਲੱਗਾ ਅਤੇ ਬਾਕੀ ਉਸ ਨੂੰ ਬਚਾਉਣ ਗਏ ਤਾਂ ਉਹ ਵੀ ਡੁੱਬ ਗਏ।
ਹਾਲਾਂਕਿ, ਉਨ੍ਹਾਂ ਵਿੱਚੋਂ ਇੱਕ ਤੈਰ ਕੇ ਸੁਰੱਖਿਅਤ ਕੰਢੇ ਪਹੁੰਚ ਗਿਆ। ਡੀ.ਐਸ.ਪੀ. ਨੇ ਕਿਹਾ ਕਿ ਲਾਸ਼ਾਂ ਨੂੰ ਲੱਭਣ ਅਤੇ ਬਰਾਮਦ ਕਰਨ ਲਈ ਐਸ.ਡੀ.ਆਰ.ਐਫ. ਤਾਇਨਾਤ ਕਰ ਦਿੱਤੀ ਗਈ ਹੈ। ਹੁਣ ਤੱਕ ਦੋ ਲਾਸ਼ਾਂ ਨੂੰ ਨਦੀ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਜੀ.ਜੀ.ਐਚ. ਭੇਜ ਦਿੱਤਾ ਗਿਆ ਹੈ। ਬਾਕੀ ਦੋ ਲਾਸ਼ਾਂ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੁੱਬਣ ਵਾਲੇ ਤਿੰਨੇ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਹਨ। ਮ੍ਰਿਤਕਾਂ ਦੀ ਪਛਾਣ ਭੂਸ਼ਨਮ, ਸ੍ਰੀਨੂ, ਬਾਬੂ ਅਤੇ ਗੋਨਥਈਆ ਵਜੋਂ ਹੋਈ ਹੈ।
ਬਾਂਦਰ ਨੇ 7 ਮਹੀਨੇ ਦੀ ਬੱਚੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ...
NEXT STORY