ਬਾਂਦਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਗਿਰਵਾਂ ਥਾਣਾ ਖੇਤਰ ਦੇ ਇਕ ਪਿੰਡ 'ਚ ਸ਼ਨੀਵਾਰ ਦੇਰ ਰਾਤ ਇਕ ਪਰਿਵਾਰ ਦੇ ਚਾਰ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਂਦਾ ਦੇ ਪੁਲਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਐਤਵਾਰ ਸਵੇਰੇ ਜਾਣਕਾਰੀ ਮਿਲੀ ਕਿ ਗਿਰਵਾਂ ਥਾਣਾ ਖੇਤਰ ਦੇ ਬਡੋਖਰ ਬੁਜ਼ੁਰਗ ਪਿੰਡ 'ਚ ਚੁਨੂੰ ਕੁਸ਼ਵਾਹਾ (65), ਉਸ ਦੀ ਪਤਨੀ ਕੈਲਸ਼ੀਆ (62), ਭਰਜਾਈ ਤਿਜਨੀਆ (76) ਅਤੇ ਪੋਤੇ (8) ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ।
ਅਭਿਨੰਦਨ ਅਨੁਸਾਰ, ਘਰ 'ਚ ਕਿਸੇ ਦੇ ਜ਼ਬਰਨ ਆਉਣ ਦੇ ਸਬੂਤ ਨਹੀਂ ਮਿਲੇ ਹਨ ਅਤੇ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਚੁਨੂੰ ਦਾ ਆਪਣੇ ਪੁੱਤ ਬਾਲੇਂਦਰ ਅਤੇ ਉਸ ਦੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਹੀ ਕਾਰਨ ਹੈ ਕਿ ਬਾਲੇਂਦਰ ਦੀ ਪਤਨੀ ਪਿਛਲੇ 2 ਸਾਲਾਂ ਤੋਂ ਆਪਣੇ ਪੇਕੇ ਰਹਿ ਰਹੀ ਸੀ। ਅਭਿਨੰਦਨ ਅਨੁਸਾਰ ਬਾਲੇਂਦਰ ਵੀ ਤਿੰਨ ਦਿਨਾਂ ਤੋਂ ਘਰ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਰਿਵਾਰਕ ਝਗੜੇ ਕਾਰਨ ਬਾਲੇਂਦਰ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ। ਅਭਿਨੰਦਨ ਅਨੁਸਾਰ ਪੁਲਸ ਬਾਲੇਂਦਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫੀਲਡ ਯੂਨਿਟ ਅਤੇ ਖੋਜੀ ਕੁੱਤਿਆਂ ਰਾਹੀਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਭਿਨੰਦਨ ਅਨੁਸਾਰ ਚਾਰੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਤੀਕ-ਅਸ਼ਰਫ ਦੇ ਕਤਲ ਮਗਰੋਂ ਉੱਤਰ ਪ੍ਰਦੇਸ਼ 'ਚ ਧਾਰਾ-144 ਲਾਗੂ
NEXT STORY