ਅਹਿਮਦਾਬਾਦ (ਭਾਸ਼ਾ)- ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਜ਼ਿਆਦਾ ਠੰਡ ਕਾਰਨ ਮੌਤ ਦਾ ਸ਼ਿਕਾਰ ਹੋਏ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਵਾਪਸ ਭਾਰਤ ਨਹੀਂ ਲਿਆਂਦੀਆਂ ਜਾ ਸਕਣਗੀਆਂ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਿੱਤੀ। ਕੈਨੇਡਾ ਦੇ ਅਧਿਕਾਰੀਆਂ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਸ਼ੱਕੀ ਮਾਮਲਾ ਦੱਸਿਆ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਪਟੇਲ (39), ਉਨ੍ਹਾਂ ਦੀ ਪਤਨੀ ਵੈਸ਼ਾਲੀਬੇਨ (37), ਧੀ ਵਿਹਾਂਗੀ (11) ਅਤੇ ਬੇਟੇ ਧਾਰਮਿਕ (3) ਦੇ ਰੂਪ 'ਚ ਹੋਈ ਹੈ। ਜਗਦੀਸ਼ ਪਟੇਲ ਦੇ ਰਿਸ਼ਤੇਦਾਰ ਜਸਵੰਤ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਲਾਸ਼ਾਂ ਭਾਰਤ ਵਾਪਸ ਨਹੀਂ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਉਨ੍ਹਾਂ ਕਿਹਾ,''ਪੂਰਾ ਪਰਿਵਾਰ ਡੂੰਘੇ ਸਦਮੇ 'ਚ ਹੈ, ਫਿਰ ਅਸੀਂ ਲਾਸ਼ਾਂ ਅੰਤਿਮ ਸੰਸਕਾਰ ਲਈ ਇੱਥੇ ਨਹੀਂ ਲਿਆਉਣ ਦਾ ਫ਼ੈਸਲਾ ਕੀਤਾ ਹੈ। ਅੰਤਿਮ ਸੰਸਕਾਰ ਕੈਨੇਡਾ 'ਚ ਹੀ ਕੀਤਾ ਜਾਵੇਗਾ।'' ਗੁਜਰਾਤ ਦੇ ਪੁਲਸ ਜਨਰਲ ਇੰਸਪੈਕਟਰ ਆਸ਼ੀਸ਼ ਭਾਟੀਆ ਨੇ ਪਿਛਲੇ ਹਫ਼ਤੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੇ ਮੁੱਖ ਤਸਕਰੀ ਰੋਕੂ ਇਕਾਈ ਨੂੰ ਨਿਰਦੇਸ਼ ਦਿੱਤਾ ਸੀ ਕਿ ਪਰਿਵਾਰ ਨੂੰ ਕੈਨੇਡਾ ਭੇਜਣ 'ਚ ਸਥਾਨਕ ਏਜੰਟਾਂ ਦੀ ਭੂਮਿਕਾ ਦੀ ਜਾਂਚ ਕਰਨ। ਕੈਨੇਡਾ 'ਚ ਭਾਰਤੀ ਦੂਤਘਰ ਇੱਥੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ 'ਚ ਹੈ ਤਾਂ ਕਿ ਅੱਗੇ ਦੇ ਕਦਮ ਚੁਕੇ ਜਾ ਸਕਣ। ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਅਫ਼ਸੋਸ ਲਈ ਦਿਨਗੁਚਾ ਸਥਿਤ ਪਟੇਲ ਦੇ ਜੱਦੀ ਘਰ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਥਾਨਕ ਔਰਤਾਂ ਇੱਕਠੀਆਂ ਹੋਈਆਂ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ-ਆਸੀਆਨ ਡਿਜੀਟਲ ਐਕਸ਼ਨ ਪਲਾਨ 2022 ਨੂੰ ਮਨਜ਼ੂਰੀ
NEXT STORY