ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕਰਦੇ ਹੋਏ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਵਲੋਂ ਦਿੱਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਫੜੇ ਗਏ ਅੱਤਵਾਦੀਆਂ ਦੇ ਤਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਹਨ।
ਇਹ ਅੱਤਵਾਦੀ ਅਵੰਤੀਪੋਰਾ ਦੇ ਹਾਫੂ ਨਾਗਿਨਪੋਰਾ ਜੰਗਲਾਂ 'ਚ ਆਪਣੇ ਲੁੱਕਣ ਦਾ ਟਿਕਾਣਾ ਬਣਾਏ ਹੋਏ ਸਨ, ਜਿਸ ਦਾ ਸੁਰੱਖਿਆ ਫ਼ੋਰਸਾਂ ਅਤੇ ਪੁਲਸ ਦੀ ਸੰਯੁਕਤ ਕਾਰਵਾਈ 'ਚ ਪਰਦਾਫਾਸ਼ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ,''ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੇ ਮਿਲ ਕੇ ਅਵੰਤੀਪੋਰਾ ਦੇ ਹਾਫੂ ਨਾਗਿਨਪੋਰਾ ਦੇ ਜੰਗਲਾਂ 'ਚ ਅੱਤਵਾਦੀਆਂ ਦੇ ਟਿਕਾਣੇ 'ਤੇ ਹਮਲਾ ਕੀਤਾ, ਜਿਸ 'ਚ ਲਸ਼ਕਰ ਨਾਲ ਜੁੜੇ ਚਾਰ ਅੱਤਵਾਦੀ ਗ੍ਰਿਫ਼ਤਾਰ ਕਰ ਲਏ ਗਏ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
BJP ਨਾਲ ਹੱਥ ਮਿਲਾਉਣ ਦੀ ਬਜਾਏ ਮਰਨਾ ਪਸੰਦ ਕਰਾਂਗਾ: ਨਿਤੀਸ਼ ਕੁਮਾਰ
NEXT STORY