ਨਵੀਂ ਦਿੱਲੀ (ਵਾਰਤਾ)- ਦੇਸ਼ ਦੀ ਚੌਥੀ ‘ਵੰਦੇ ਭਾਰਤ’ ਐਕਸਪ੍ਰੈੱਸ ਰੇਲਗੱਡੀ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਦਰਮਿਆਨ ਵੀਰਵਾਰ ਤੋਂ ਚੱਲਣ ਜਾ ਰਹੀ ਹੈ, ਜੋ ਪੰਜਾਬ ਦੇ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਰਗੇ ਸਿੱਖ ਤੀਰਥ ਅਤੇ ਮਾਤਾ ਜਵਾਲਾ ਦੇਵੀ ਅਤੇ ਮਾਤਾ ਚਿੰਤਪੁਰਨੀ ਵਰਗੇ ਤੀਰਥਾਂ ਨੂੰ ਜੋੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਊਨਾ ਤੋਂ ਇਸ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇਸ ਰੇਲ ਗੱਡੀ 'ਚ ਸਵਾਰ ਹੋ ਕੇ ਨਵੀਂ ਦਿੱਲੀ ਆਉਣਗੇ। ਬੀਤੀ 30 ਸਤੰਬਰ ਨੂੰ ਤੀਜੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਗਾਂਧੀਨਗਰ ਤੋਂ ਮੁੰਬਈ ਦਰਮਿਆਨ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : SYL ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਇਸ ਦਿਨ ਹੋਵੇਗੀ ਮੀਟਿੰਗ
ਪੀ.ਐੱਮ. ਮੋਦੀ ਨੇ ਗਾਂਧੀਨਗਰ ਕੈਪਿਟਲ ਸਟੇਸ਼ਨ ਤੋਂ ਅਹਿਮਦਾਬਾਦ ਦਰਮਿਆਨ ਇਸ ਗੱਡੀ 'ਚ ਸਵਾਰੀ ਵੀ ਕੀਤੀ ਸੀ। ਵੰਦੇ ਭਾਰਤ ਐਕਸਪ੍ਰੈੱਸ ਦੇ ਤੀਜੇ ਅਤੇ ਚੌਥੇ ਰੈਕ ਦਾ ਨਿਰਮਾਣ ਚੇਨਈ ਸਥਿਤ ਇੰਟੀਗਰਲ ਕੋਚ ਫੈਕਟਰੀ (ਆਈ.ਸੀ.ਐੱਫ.) 'ਚ ਕੀਤਾ ਗਿਆ ਹੈ। ਪਹਿਲੇ ਸੰਸਕਰਣ ਤੋਂ ਉੱਨਤ ਇਸ ਸੰਸਕਰਣ ਦੀ ਗੱਡੀ 180 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਗਤੀ ਨਾਲ ਦੌੜਨ 'ਚ ਸਮਰੱਥ ਹੈ। ਊਨਾ ਪੰਜਾਬ ਦੀ ਸਰਹੱਦ ਨਾਲ ਲੱਗਦਾ ਇਕ ਉਦਯੋਗਿਕ ਨਗਰ ਹੈ। ਇਸ ਗੱਡੀ ਦੇ ਚੱਲਣ ਨਾਲ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਵੀ ਲਾਭ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ 385 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ ਗੱਡੀ ਯਾਤਰੀਆਂ 'ਚ ਬਹੁਤ ਲੋਕਪ੍ਰਿਯ ਅਤੇ ਕਾਮਯਾਬ ਰਹੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
NIA ਨੇ ਜੰਮੂ ਕਸ਼ਮੀਰ 'ਚ 18 ਥਾਂਵਾਂ 'ਤੇ ਕੀਤੀ ਛਾਪੇਮਾਰੀ, ਨਿਜ਼ਾਮ-ਏ-ਅਲਾ ਦਾ ਮੁਖੀ ਅਮੀਰ ਸ਼ਮਸ਼ੀ ਗ੍ਰਿਫ਼ਤਾਰ
NEXT STORY