ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਰਾਜੌਰੀ ਸਥਿਤ ਅਲ ਹੁਦਾ ਐਜੂਕੇਸ਼ਨਲ ਟਰੱਸਟ ਦੀਆਂ ਸ਼ੱਕੀ ਸਰਗਰਮੀਆਂ ਦੇ ਸਬੰਧ ਵਿਚ ਜੰਮੂ-ਕਸ਼ਮੀਰ ਵਿਚ 18 ਥਾਵਾਂ ’ਤੇ ਛਾਪੇ ਮਾਰੇ ਅਤੇ ਏ.ਐੱਚ.ਈ.ਟੀ. ਦੇ ਮੁਖੀ ਨਿਜ਼ਾਮ-ਏ-ਅਲਾ ਅਮੀਰ ਸ਼ਮਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਐੱਨ.ਆਈ.ਏ. ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਰਾਜੌਰੀ, ਪੁੰਛ, ਜੰਮੂ, ਸ਼੍ਰੀਨਗਰ, ਪੁਲਵਾਮਾ, ਬਡਗਾਮ, ਸ਼ੋਪੀਆਂ ਅਤੇ ਬਾਂਦੀਪੋਰਾ ਜ਼ਿਲ੍ਹਿਆਂ 'ਚ ਮਾਰੇ ਗਏ। ਐੱਨ.ਆਈ.ਏ. ਨੇ ਅਲ ਹੁਦਾ ਐਜੂਕੇਸ਼ਨਲ ਟਰੱਸਟ ਦੇ ਫੰਡਿੰਗ ਪੈਟਰਨ ਅਤੇ ਸਰਗਰਮੀਆਂ ਦਾ ਖੁਦ ਨੋਟਿਸ ਲੈਂਦਿਆਂ ਮਾਮਲਾ ਦਰਜ ਕੀਤਾ ਸੀ ਜੋ ਜਮਾਤ-ਏ-ਇਸਲਾਮੀ ਜੰਮੂ-ਕਸ਼ਮੀਰ ਦੀ ਇਕ ਫਰੰਟਲ ਇਕਾਈ ਵਜੋਂ ਕੰਮ ਕਰਦਾ ਸੀ। ਉਸ ਨੂੰ 2019 'ਚ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਸੋਧ ਐਕਟ ਤਹਿਤ ਇਕ ਗੈਰ ਕਾਨੂੰਨੀ ਸੰਗਠਨ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : SYL ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਇਸ ਦਿਨ ਹੋਵੇਗੀ ਮੀਟਿੰਗ
ਬੁਲਾਰੇ ਨੇ ਦੱਸਿਆ ਕਿ ਅਮਿਰ ਸ਼ਮਸ਼ੀ ਨੂੰ ਏ.ਐਚ.ਈ.ਟੀ. ਰਾਜੌਰੀ ਤੋਂ ਅਪਰਾਧਿਕ ਸਰਗਰਮੀਆਂ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟਰੱਸਟ ਦੇ ਮੁੱਖ ਸਰਪ੍ਰਸਤ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਮੋਬਾਇਲ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਦਾਰੁਲ ਉਲੂਮ ਰਹੀਮੀਆ ਦੇ ਸੰਸਥਾਪਕ ਅਤੇ ਉੱਘੇ ਧਾਰਮਿਕ ਵਿਦਵਾਨ ਮੁਫ਼ਤੀ ਰਹਿਮਤੁੱਲਾ ਕਾਸਮੀ ਅਤੇ ਨੈਸ਼ਨਲ ਟ੍ਰੇਨਿੰਗ ਇੰਸਟੀਚਿਊਟ (ਐੱਨ.ਆਈ.ਟੀ.) ਸ਼੍ਰੀਨਗਰ ਦੇ ਪ੍ਰੋਫੈਸਰ ਦੇ ਬਾਂਦੀਪੋਰਾ ਸਥਿਤ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ। ਹਾਲਾਂਕਿ ਕਾਸਮੀ ਦੇ ਘਰ ’ਤੇ ਛਾਪੇਮਾਰੀ ਦੇ ਸੰਦਰਭ ’ਚ ਐੱਨ.ਆਈ.ਏ. ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੰਦਰ ਖਾਲੀ ਕਰੋ, ਨਹੀਂ ਤਾਂ ਤੁਹਾਡੇ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ, ਰੇਲਵੇ ਨੇ ਹਨੂੰਮਾਨ ਜੀ ਨੂੰ ਭੇਜਿਆ ਨੋਟਿਸ
NEXT STORY