ਨਵੀਂ ਦਿੱਲੀ- ਪੱਛਮੀ ਦਿੱਲੀ ਵਿਚ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਸੰਗਠਿਤ ਸਾਈਬਰ ਅਪਰਾਧ ਗਿਰੋਹ ਦਾ ਪਰਦਾਫ਼ਾਸ਼ ਕਰ ਕੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਛਮੀ ਦਿੱਲੀ ਦੇ ਪੁਲਸ ਉਪ-ਕਮਿਸ਼ਨਰ ਹਰੀਸ਼ਵਰ ਸਵਾਮੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਾਈਬਰ ਪੁਲਸ ਅਤੇ ਵਿਸ਼ੇਸ਼ ਸਟਾਫ਼ ਨੇ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਹਰੀ ਨਗਰ ਤੇ ਕੀਰਤੀ ਨਗਰ ਵਿਚ ਤਿੰਨ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਦੋ ਕਾਰਾਂ, 27 ਲੈਪਟਾਪ ਅਤੇ 27 ਆਈਫ਼ੋਨਾਂ ਦੇ ਨਾਲ-ਨਾਲ ਕਈ ਹੋਰ ਯੰਤਰ ਬਰਾਮਦ ਕੀਤੇ ਗਏ। ਇਸ ਸਬੰਧੀ ਦੋ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਅਨੁਸਾਰ ਮੁਲਜ਼ਮ ਸੰਗਠਿਤ ਤਰੀਕੇ ਨਾਲ ਗਿਰੋਹ ਚਲਾ ਰਹੇ ਸਨ। ਡੀ. ਸੀ. ਪੀ. ਨੇ ਦੱਸਿਆ ਕਿ ਮੁਲਜ਼ਮ ਕਾਲ ਸੈਂਟਰਾਂ ਵਿਚ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਗਿਰੋਹ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ, ਇਸ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਛੱਤੀਸਗੜ੍ਹ ਦੇ ਬਲੋਦ 'ਚ ਪਲਟ ਗਈ 35 ਸਵਾਰੀਆਂ ਨਾਲ ਭਰੀ ਬੱਸ, 1 ਦੀ ਮੌਤ, 17 ਜ਼ਖਮੀ
NEXT STORY