ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਅਤੇ ਰੂਸੀ ਤੇਲ ਤੇ ਗੈਸ ਦੇ ਵੱਡੇ ਖਰੀਦਦਾਰ ਦੇਸ਼ਾਂ 'ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਵਾਲੇ ਇੱਕ ਨਵੇਂ ਕਾਨੂੰਨ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਰਾਨ 'ਤੇ ਅਮਰੀਕੀ ਪਾਬੰਦੀਆਂ ਦੀ ਮਿਆਦ ਨੂੰ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਇਸ ਅਹਿਮ ਬਿਲ 'ਤੇ ਦਸਤਖ਼ਤ ਕੀਤੇ। ਵ੍ਹਾਈਟ ਹਾਊਸ ਅਤੇ ਰਿਪਬਲਿਕਨ ਸੈਨੇਟਰ ਕੇਟੀ ਬ੍ਰਿਟ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਕਾਨੂੰਨ ਰੂਸ 'ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਉਸ ਦੇ ਯੂਕ੍ਰੇਨ ਜੰਗ ਨੂੰ ਫੰਡ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਅਧਿਕਾਰ ਦਿੰਦਾ ਹੈ।
ਇਹ ਵੀ ਪੜ੍ਹੋ- ''ਜੇ ਕੈਨਡਾ EU 'ਚ ਸ਼ਾਮਲ ਹੋਇਆ ਤਾਂ ਪੂਰਾ ਯੂਰਪ ਭੁਗਤੇਗਾ ਖ਼ਾਮਿਆਜ਼ਾ..!'', ਟਰੰਪ ਨੇ ਦੇ'ਤੀ ਚਿਤਾਵਨੀ
ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸੀ ਕੱਚੇ ਤੇਲ ਜਾਂ ਗੈਸ ਦੇ 5 ਸਭ ਤੋਂ ਵੱਡੇ ਆਯਾਤਕ ਦੇਸ਼ਾਂ 'ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਹਾਲਾਂਕਿ, ਫਿਲਹਾਲ ਕਿਸੇ ਖਾਸ ਦੇਸ਼ ਦਾ ਨਾਂ ਜਾਂ ਟੈਰਿਫ ਦਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਹੈ, ਪਰ ਇਹ ਭਾਰਤ ਤੇ ਚੀਨ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ, ਕਿਉਂਕਿ ਭਾਰਤ ਤੇ ਚੀਨ ਦੋਵੇਂ ਰੂਸ ਤੋਂ ਸਭ ਤੋਂ ਵੱਧ ਤੇਲ ਖਰੀਦਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਦਾ ਰੂਸੀ ਕੁਦਰਤੀ ਗੈਸ ਦਾ ਆਯਾਤ ਰੂਸ ਦੀ ਕੁੱਲ ਗੈਸ ਬਰਾਮਦ ਦੇ 15 ਫ਼ੀਸਦੀ ਤੋਂ ਘੱਟ ਹੈ ਅਤੇ ਉਹ ਇਸ ਨੂੰ ਘਟਾਉਣ ਲਈ ਵੱਡੇ ਕਦਮ ਚੁੱਕ ਰਹੇ ਹਨ, ਉਨ੍ਹਾਂ ਨੂੰ ਇਸ ਟੈਰਿਫ ਤੋਂ ਛੋਟ ਮਿਲੇਗੀ।
ਇਹ ਪਾਬੰਦੀਆਂ ਸਿਰਫ਼ ਊਰਜਾ ਖਰੀਦ ਤੱਕ ਹੀ ਸੀਮਤ ਨਹੀਂ ਹਨ, ਇਸ 'ਚ ਰੂਸੀ ਅਧਿਕਾਰੀ, ਅਮੀਰ ਕਾਰੋਬਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਰੂਸੀ ਬੈਂਕ, ਵਿੱਤੀ ਸੰਸਥਾਵਾਂ ਅਤੇ ਰੂਸ ਦਾ 'ਸ਼ੈਡੋ ਫਲੀਟ' (ਗੈਰ-ਕਾਨੂੰਨੀ ਤੇਲ ਟੈਂਕਰ) ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਜਨਮ ਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ 'ਚ ਵੱਡਾ ਬਦਲਾਅ ! 1 ਅਕਤੂਬਰ ਤੋਂ ਹੋਵੇਗਾ ਲਾਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਠਾਰੀ ਕਾਂਡ ਨਾਲ ਜੁੜੇ ਸੁਰਿੰਦਰ ਕੋਲੀ ਦੀ ਭੇਤਭਰੀ ਹਾਲਤ ’ਚ ਮੌਤ, ਚਾਹ ਦੀ ਦੁਕਾਨ ’ਚ ਮਿਲੀ ਲਾਸ਼
NEXT STORY