ਰਾਜੌਰੀ (ਸ਼ਿਵਮ) - ਰਾਜੌਰੀ ਜ਼ਿਲ੍ਹੇ ’ਚ ਇਕ ਅੱਤਵਾਦੀ ਮਾਡਿਊਲ ਦੀ ਚੱਲ ਰਹੀ ਜਾਂਚ ਦੌਰਾਨ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ। ਇਸ ਸਬੰਧ ’ਚ ਧਰਮਸ਼ਾਲਾ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਹੈ। ਇਸ ਸਬੰਧੀ ਹੋਈ ਜਾਂਚ ਦੌਰਾਨ ਕੋਟ ਚਰਵਾਲ ਦੇ 3 ਮੁਲਜ਼ਮਾਂ ਦੀ ਕਥਿਤ ਭੂਮਿਕਾ ਦਾ ਖੁਲਾਸਾ ਹੋਇਆ, ਜਿਨ੍ਹਾਂ ’ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਇਕ ਲਾਜਿਸਟਿਕਸ ਸਪੋਰਟ ਮਾਡਿਊਲ ਦਾ ਹਿੱਸਾ ਹੋਣ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਨੂੰ ਖਾਣੇ 'ਚ ਮਿਲੇਗੀ ਚਿਕਨ ਬਿਰਿਆਨੀ; ਵਿਜੇ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ
ਪੁਲਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਆਜ਼ਮ ਪੁੱਤਰ ਅਲੀ ਬਹਾਦਰ, ਜ਼ਾਕਿਰ ਹੁਸੈਨ ਪੁੱਤਰ ਗੁਲਾਮ ਹੁਸੈਨ ਤੇ ਮੁਹੰਮਦ ਮੁਸ਼ਤਾਕ ਪੁੱਤਰ ਮੁਹੰਮਦ ਇਕਬਾਲ ਵਜੋਂ ਹੋਈ ਹੈ, ਜੋ ਕੋਟ ਚਰਵਾਲ, ਰਾਜੌਰੀ ਦੇ ਵਾਸੀ ਹਨ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਦੀ ਸੂਚਨਾ ’ਤੇ ਇਕ ਪਿਸਤੌਲ, ਮੈਗਜ਼ੀਨ, ਕਾਰਤੂਸ ਤੇ ਚੀਨ ਦੇ ਬਣੇ 2 ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਨਾਲ ਹੀ ਆਉਣ-ਜਾਣ ਦੀ ਸਹੂਲਤ ਵੀ ਦਿੰਦੇ ਸਨ।
ਇਹ ਵੀ ਪੜ੍ਹੋ : 8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ ਕਰਨਾਟਕ ਸਰਕਾਰ ਨੂੰ ਦਿੱਤਾ 3 ਦਿਨ ਦਾ ਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬੀ ਸਿੰਗਰ RNait ਨੂੰ Haryana ਪੁਲਸ ਨੇ ਭੇਜਿਆ ਨੋਟਿਸ ! ਜਾਣੋ ਕੀ ਹੈ ਕਾਰਨ
NEXT STORY