ਗਯਾ — ਬਿਹਾਰ ਦੇ ਗਯਾ ਜ਼ਿਲੇ 'ਚ ਸਾਈਬਰ ਧੋਖੇਬਾਜ਼ਾਂ ਨੇ ਇਕ ਡਾਕਟਰ ਦੇ ਬੈਂਕ ਖਾਤਿਆਂ 'ਚੋਂ 4.40 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਯਾ ਦੇ ਸੀਨੀਅਰ ਪੁਲਸ ਕਪਤਾਨ (ਐਸ.ਐਸ.ਪੀ.) ਆਸ਼ੀਸ਼ ਭਾਰਤੀ ਨੇ ਕਿਹਾ, "ਗਯਾ ਸਾਈਬਰ ਪੁਲਸ ਸਟੇਸ਼ਨ ਨੇ ਡਾਕਟਰ ਏ.ਐਨ. ਰਾਏ ਦੀ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕੀਤਾ ਹੈ ਕਿ ਸਾਈਬਰ ਅਪਰਾਧੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਸੱਤ ਬੈਂਕ ਖਾਤਿਆਂ ਤੋਂ 4.40 ਕਰੋੜ ਰੁਪਏ ਕਢਵਾ ਲਏ ਹਨ।"
ਐਸ.ਐਸ.ਪੀ. ਨੇ ਕਿਹਾ, "ਸਾਈਬਰ ਅਪਰਾਧੀਆਂ ਨੇ ਕੁੱਲ 14 ਲੈਣ-ਦੇਣ ਵਿੱਚ ਡਾਕਟਰ ਰਾਏ ਦੇ ਖਾਤਿਆਂ ਵਿੱਚ 4.40 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।" ਹਾਲਾਂਕਿ ਪੁਲਸ ਸਾਈਬਰ ਅਪਰਾਧੀਆਂ ਦੇ ਖਾਤਿਆਂ 'ਚੋਂ 58 ਲੱਖ ਰੁਪਏ 'ਹੋਲਡ' ਕਰਨ 'ਚ ਸਫਲ ਰਹੀ ਹੈ। ਗਯਾ ਸਾਈਬਰ ਪੁਲਸ ਸਟੇਸ਼ਨ ਇੰਚਾਰਜ ਅਤੇ ਪੁਲਸ ਡਿਪਟੀ ਸੁਪਰਡੈਂਟ ਸਾਕਸ਼ੀ ਰਾਏ ਨੇ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੇ ਸਾਈਬਰ ਅਪਰਾਧੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।"
ਮਮਤਾ ਦੇ ਭਤੀਜੇ ਨੇ ਕਿਹਾ-ਦੇਸ਼ ’ਚ 10 ਦਿਨਾਂ ’ਚ ਹੋਏ 900 ਜਬਰ-ਜ਼ਨਾਹ, ਚਰਚਾ ਸਿਰਫ ਕੋਲਕਾਤਾ ਦੀ ਹੀ
NEXT STORY