ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੇ ਚੋਣ ਮੈਨੀਫੈਸਟੋ ਨੂੰ ਦੇਸ਼ ਲਈ ਖ਼ਤਰਨਾਕ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਸੱਤਾ 'ਚ ਆਉਣ 'ਤੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਸਿੱਖਿਆ ਬੰਦ ਕਰਨ ਅਤੇ ਮੁਹੱਲਾ ਕਲੀਨਿਕ ਸਮੇਤ ਮੁਫ਼ਤ ਸਿਹਤ ਸੇਵਾਵਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਭਾਜਪਾ 'ਤੇ ਮੈਨੀਫੈਸਟੋ ਵਿਚ ਆਪਣੇ ਅਸਲੀ ਇਰਾਦੇ ਉਜਾਗਰ ਕਰਨ ਦਾ ਦੋਸ਼ ਲਾਇਆ ਅਤੇ ਵੋਟਰਾਂ ਨੂੰ ਪਾਰਟੀ ਦਾ ਸਮਰਥਨ ਨਾ ਕਰਨ ਨੂੰ ਲੈ ਕੇ ਸੁਚੇਤ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਉਹ ਮੁਫ਼ਤ ਸਿੱਖਿਆ ਬੰਦ ਕਰ ਦੇਣਗੇ, ਮੁਫ਼ਤ ਸਿਹਤ ਸਹੂਲਤਾਂ ਖ਼ਤਮ ਕਰ ਦੇਣਗੇ ਅਤੇ ਦਿੱਲੀ ਵਿਚ ਗਰੀਬਾਂ ਲਈ ਜਿਊਣਾ ਮੁਸ਼ਕਲ ਕਰ ਦੇਣਗੇ। ਇਹ ਆਮ ਆਦਮੀ ਦੇ ਕਲਿਆਣ 'ਤੇ ਸਿੱਧਾ ਹਮਲਾ ਹੈ। ਕੇਜਰੀਵਾਲ ਨੇ ਲੋਕਾਂ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਦੀਆਂ ਨੀਤੀਆਂ ਦੇਸ਼ ਦੇ ਭਵਿੱਖ ਨੂੰ ਖਤਰੇ ਵਿਚ ਪਾ ਦੇਵੇਗੀ ਅਤੇ ਦਿੱਲੀ ਦੇ ਗਰੀਬਾਂ ਦੀ ਜ਼ਿੰਦਗੀ 'ਤੇ ਮਾੜਾ ਪ੍ਰਭਾਵ ਪਾਵੇਗੀ। ਭਾਜਪਾ ਦਾ ਮੈਨੀਫੈਸਟੋ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਨੂੰ ਬੰਦ ਕਰਨ ਦਾ ਖਾਕਾ ਹੈ, ਜੋ ਕਈ ਲੋਕਾਂ ਲਈ ਜੀਵਨ ਰੇਖਾ ਰਹੇ ਹਨ। ਭਾਜਪਾ ਨੇ ਹੁਣ ਤੱਕ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।
ਵੱਖਵਾਦ, ਅੱਤਵਾਦ ਅਤੇ ਅਫਵਾਹਾਂ ਦੀ ਪਾਰਟੀ ਹੈ ‘ਆਪ’ : ਅਨੁਰਾਗ ਠਾਕੁਰ
NEXT STORY