ਨਵੀਂ ਦਿੱਲੀ— ਸੜਕ ਹਾਦਸੇ, ਐਸਿਡ ਅਟੈਕ ਅਤੇ ਥਰਮਲ ਬਰਨ ਦੇ ਪੀੜਤਾਂ ਦਾ ਦਿੱਲੀ 'ਚ ਰਜਿਸਟਰਡ ਸਾਰੇ ਪ੍ਰਾਈਵੇਟ ਨਰਸਿੰਗ ਹੋਮਜ਼ ਅਤੇ ਨਿੱਜੀ ਹਸਪਤਾਲਾਂ 'ਚ ਮੁਫ਼ਤ ਇਲਾਜ ਕਰਨ ਦੇ ਸੰਬੰਧ 'ਚ ਰਸਮੀ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਲਾਜ ਦਾ ਪੂਰਾ ਖਰਚਾ ਦਿੱਲੀ ਸਰਕਾਰ ਚੁਕੇਗੀ, ਜਿਸ ਲਈ ਦਿੱਲੀ ਅਰੋਗ ਫੰਡ ਦੀ ਸਥਾਪਨਾ ਕੀਤੀ ਗਈ ਹੈ। ਦਿੱਲੀ ਸਰਕਾਰ ਦੇ ਡਾਇਰੈਕਟਰ ਜਨਰਲ ਹੈਲਥ ਸਰਵਿਸੇਜ਼ ਅਤੇ ਦਿੱਲੀ ਅਰੋਗ ਫੰਡ ਦੇ ਮੈਂਬਰ ਸੈਕ੍ਰੇਟਰੀ ਡਾ. ਕੀਰਤੀ ਭੂਸ਼ਣ ਨੇ ਵੀਰਵਾਰ ਨੂੰ ਇਸ ਬਾਰੇ ਆਫਿਸ ਮੈਮੋ ਜਾਰੀ ਕਰ ਦਿੱਤਾ ਹੈ। ਇਸ 'ਚ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੇਕਰ ਹਾਦਸਾ ਦਿੱਲੀ 'ਚ ਹੋਇਆ ਹੋਵੇ ਅਤੇ ਦਿੱਲੀ ਪੁਲਸ ਦੇ ਕਾਰਜ ਖੇਤਰ ਦੇ ਅਧੀਨ ਆਉਂਦਾ ਹੋਵੇ, ਉਦੋਂ ਇਲਾਜ ਮੁਫ਼ਤ ਕੀਤਾ ਜਾਵੇਗਾ। ਭਾਵੇਂ ਹੀ ਅਜਿਹੇ ਲੋਕ ਸਮਾਜ ਦੇ ਕਿਸੇ ਵੀ ਤਬਕੇ ਦੇ ਹੋਣ ਅਤੇ ਉਨ੍ਹਾਂ ਦੀ ਆਮਦਨ ਕਿੰਨੀ ਵੀ ਜ਼ਿਆਦਾ ਜਾਂ ਘੱਟ ਕਿਉਂ ਨਾ ਹੋਵੇ। ਪੀੜਤ ਨੂੰ ਵੈਰੀਫਿਕੇਸ਼ਨ ਜਾਂ ਯੋਗਤਾ ਲਈ ਇਲਾਜ ਕਰਵਾਉਣ ਤੋਂ ਪਹਿਲਾਂ ਕੋਈ ਦਸਤਾਵੇਜ਼ ਦਿਖਾਉਣ ਦੀ ਵੀ ਲੋੜ ਨਹੀਂ ਹੋਵੇਗੀ।
ਖਾਸ ਗੱਲ ਇਹ ਹੈ ਕਿ ਇਲਾਜ ਲਈ ਮਰੀਜ਼ ਨੂੰ ਪਹਿਲਾਂ ਜਿਸ ਹਸਪਤਾਲ 'ਚ ਲਿਜਾਇਆ ਜਾਵੇਗਾ, ਉੱਥੇ ਸਹੂਲਤਾਂ ਜਾਂ ਮਾਹਰ ਡਾਕਟਰ ਨਾ ਹੋਣ 'ਤੇ ਦੂਜੇ ਹਸਪਤਾਲ 'ਚ ਸ਼ਿਫਟ ਕਰਨ ਲਈ ਐਂਬੂਲੈਂਸ ਦਾ ਇੰਤਜ਼ਾਮ ਵੀ ਕਰ ਕੇ ਦੇਣਾ ਹੋਵੇਗਾ। ਯਾਨੀ ਹਸਪਤਾਲ ਮਰੀਜ਼ ਨੂੰ ਦੂਜੇ ਹਸਪਤਾਲ ਲਿਜਾਉਣ ਦੀ ਗੱਲ ਕਹਿ ਕੇ ਟਰਕਾ ਨਹੀਂ ਸਕਦੇ। ਮਰੀਜ਼ ਦੇ ਇਲਾਜ 'ਚ ਹੋਏ ਖਰਚ ਨੂੰ ਵਸੂਲਣ ਲਈ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਦਿੱਲੀ ਅਰੋਗ ਫੰਡ ਨਾਲ ਇਕ ਅਗ੍ਰੀਮੈਂਟ ਕਰਨਾ ਹੋਵੇਗਾ। ਇਸ ਤੋਂ ਬਾਅਦ ਪਹਿਲਾਂ ਤੋਂ ਤੈਅ ਰੇਟਸ ਦੇ ਆਧਾਰ 'ਤੇ ਪੇਮੈਂਟ ਕੀਤਾ ਜਾਵੇਗਾ। ਦਿੱਲੀ ਸਰਕਾਰ ਦੀ ਨਵੀਂ ਫਸੀਲਿਟੀ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਇਲਾਜ ਦਾ ਖਰਚ ਚੁੱਕਣ 'ਚ ਸਮਰੱਥ ਨਹੀਂ ਹਨ। ਹਾਦਸੇ ਦੇ ਜ਼ਖਮੀਆਂ ਦੀ ਮਦਦ ਕਰਨ ਵਾਲੇ ਵੀ ਨਹੀਂ ਝਿਜਕਣਗੇ।
'ਅਮੇਠੀ ਅਚਾਰ' ਦੀ ਬ੍ਰਾਂਡ ਅੰਬੈਸਡਰ ਬਣ ਕੇ ਸਮ੍ਰਿਤੀ ਨੇ ਲਾਈ ਰਾਹੁਲ ਦੇ ਗੜ੍ਹ 'ਚ ਸੰਨ੍ਹ
NEXT STORY