ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਦੇ ਥਾਣਾ ਵੈਲਕਮ ਅਧੀਨ ਕਬੀਰ ਨਗਰ 'ਚ ਫੈਕਟਰੀ ਤੋਂ ਖਾਣਾ ਲੈਣ ਸਕੂਟੀ 'ਤੇ ਘਰ ਜਾ ਰਹੇ ਤਿੰਨ ਦੋਸਤਾਂ 'ਤੇ ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਜਾਣਕਾਰੀ ਅਨੁਸਾਰ ਬਾਈਕ 'ਤੇ ਤਿੰਨ ਬਦਮਾਸ਼ ਸਵਾਰ ਸਨ। ਇਸ ਗੋਲੀਬਾਰੀ 'ਚ 2 ਨੌਜਵਾਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ। ਜਿੱਥੇ ਇਕ ਨੌਜਵਾਨ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਨਦੀਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਦੀਮ ਦਾ ਜੀਨਸ ਦਾ ਕਾਰੋਬਾਰ ਹੈ। ਸ਼ੁੱਕਰਵਾਰ ਉਹ ਆਪਣੇ 2 ਦੋਸਤਾਂ ਨਾਲ ਫੈਕਟਰੀ ਤੋਂ ਘਰ ਖਾਣਾ ਲੈਣ ਜਾ ਰਿਹਾ ਸੀ। ਉਦੋਂ ਘਰ ਕੋਲ ਕਬੀਰ ਨਗਰ 'ਚ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਉਨ੍ਹਾਂ 'ਤੇ ਕਈ ਰਾਊਂਡ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ 'ਚ ਨਦੀਮ ਅਤੇ ਉਸ ਦੇ ਇਕ ਸਾਥੀ ਨੂੰ ਗੋਲੀ ਲੱਗ ਗਈ। ਤਿੰਨਾਂ 'ਚੋਂ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਬਦਮਾਸ਼ ਆਪਣੀ ਬਾਈਕ ਛੱਡ ਕੇ ਨਦੀਮ ਦੀ ਸਕੂਟੀ ਲੈ ਕੇ ਫਰਾਰ ਹੋ ਗਏ। ਸਕੂਟੀ 'ਚ ਨਦੀਮ ਦਾ ਮੋਬਾਇਲ ਵੀ ਸੀ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਸੂਚਨਾ ਮਿਲਦੇ ਹੀ ਮੌਕੇ 'ਤੇ ਵੈਲਕਮ ਥਾਣਾ ਪੁਲਸ ਦੀ ਟੀਮ ਪਹੁੰਚੀ। ਨੇੜੇ-ਤੇੜੇ ਮੌਜੂਦ ਲੋਕ ਵੀ ਇਕੱਠੇ ਹੋਏ ਅਤੇ ਜ਼ਖ਼ਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਨਦੀਮ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਉਸ ਦੇ ਜ਼ਖ਼ਮੀ ਸਾਥੀ ਦੀ ਹਾਲਤ ਗੰਭੀਰ ਹੈ, ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨਦੀਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏਗੀ। ਉੱਥੇ ਹੀ ਪੁਲਸ ਨੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਲੱਗੇ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ। ਤਾਂਕਿ ਦੋਸ਼ੀਆਂ ਦੀ ਪਛਾਣ ਹੋ ਸਕੇ। ਪੁਲਸ ਆਪਸੀ ਰੰਜਿਸ਼ ਅਤੇ ਲੁੱਟਖੋਹ ਸਮੇਤ ਹੋਰ ਐਂਗਲ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਦੀਮ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਹਮਲਾਵਰਾਂ 'ਚੋਂ ਇਕ ਨੂੰ ਨਦੀਮ ਜਾਣਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ 'ਚ ਗਰਮਾਈ ਸਿਆਸਤ, ਸਰਕਾਰ ਖਿਲਾਫ਼ ਕੱਢਿਆ ਸਮੋਸਾ ਮਾਰਚ
NEXT STORY