ਨਵੀਂ ਦਿੱਲੀ— ਦੱਖਣੀ ਦਿੱਲੀ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਉਣ ਦੇ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਕ ਰੈਸਟੋਰੈਂਟ 'ਚ ਕੰਮ ਕਰਨ ਵਾਲੇ 30 ਸਾਲ ਦੇ ਵਿਅਕਤੀ ਦੀ ਲਾਸ਼ ਉਸੀ ਦੇ ਦੋਸਤ ਦੇ ਕਮਰੇ 'ਚ ਰੱਖੀ ਫਰਿੱਜ਼ ਤੋਂ ਬਰਾਮਦ ਹੋਈ ਹੈ। ਲਾਸ਼ ਦੇ ਟੁਕੜੇ ਕਰਕੇ ਲਿਫਾਫੇ 'ਚ ਪੈਕ ਕਰਕੇ ਫਰਿੱਜ਼ 'ਚ ਰੱਖੇ ਹੋਏ ਸੀ। ਮਰਨ ਵਾਲੇ ਦੀ ਪਛਾਣ ਵਿਪਿਨ ਚੰਦ ਜੋਸ਼ੀ ਦੇ ਰੂਪ 'ਚ ਹੋਈ ਹੈ। ਘਟਨਾ ਮਹਰੌਲੀ ਇਲਕੇ ਦੇ ਸੈਦੁਲੱਾਜਾਬ ਪਿੰਡ ਦੇ ਮਕਾਨ ਨੰਬਰ 492ਦੀ ਹੈ। ਮ੍ਰਿਤਕ ਵਿਪਿਨ 10 ਅਕਤੂਬਰ ਤੋਂ ਲਾਪਤਾ ਸੀ। 12 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਉਤਰਾਖੰਡ ਦਾ ਰਹਿਣ ਵਾਲਾ ਵਿਪਿਨ ਜੋਸ਼ੀ ਰੈਸਟੋਰੈਂਟ 'ਚ ਬਾਰ ਟੇਂਡਰ ਦੇ ਤੌਰ 'ਤੇ ਕੰਮ ਕਰਦਾ ਸੀ।
ਵਿਪਿਨ ਜੋਸ਼ੀ ਦੇ ਭਰਾ ਨੇ ਦੱਸਿਆ ਕਿ ਵਿਪਿਨ ਦੀ ਤਲਾਸ਼ ਕੀਤੀ ਜਾ ਰਹੀ ਸੀ,ਉਦੋਂ ਕਿਸੇ ਨੇ ਦੱਸਿਆ ਕਿ ਉਸ ਨੂੰ ਬਾਦਲ ਮੰਡਲ ਨਾਲ ਦੇਖਿਆ ਗਿਆ ਸੀ। ਜਦੋਂ ਉਹ ਬਾਦਲ ਮੰਡਲ ਦੇ ਘਰ ਆਏ ਤਾਂ ਦਰਵਾਜ਼ੇ 'ਤੇ ਤਾਲਾ ਲੱਗਾ ਹੋਇਆ ਸੀ ਘਰ ਤੋਂ ਬਦਬੂ ਆ ਰਹੀ ਸੀ। ਸ਼ੱਕ ਹੋਣ 'ਤੇ ਪੁਲਸ ਨੇ ਘਰ ਦਾ ਤਾਲਾ ਤੋੜਿਆ ਅਤੇ ਅੰਦਰ ਗਏ ਤਾਂ ਪੂਰਾ ਘਰ ਬਦਬੂ ਨਾਲ ਭਰਿਆ ਹੋਇਆ ਸੀ। ਪੁਲਸ ਨੇ ਤਲਾਸ਼ੀ ਕੀਤੀ ਤਾਂ ਫਰਿੱਜ਼ ਖੋਲ੍ਹਦੇ ਹੀ ਹੈਰਾਨ ਰਹਿ ਗਏ। ਵਿਪਿਨ ਦੀ ਲਾਸ਼ ਦੇ ਟੁਕੜੇ ਕੀਤੇ ਗਏ ਸਨ ਅਤੇ ਉਸ ਨੂੰ ਫਰਿੱਜ਼ 'ਚ ਰੱਖਿਆ ਹੋਇਆ ਸੀ।
ਵਿਪਿਨ ਦਾ ਸਿਰ ਕੱਟ ਕੇ ਫਰਿੱਜ 'ਚ ਰੱਖਿਆ ਹੋਇਆ ਸੀ। ਪੇਟ ਦੇ ਹਿੱਸੇ ਨੂੰ ਕੱਟ ਕੇ ਫਰਿੱਜ ਦੇ ਹੇਠਲੇ ਹਿੱਸੇ 'ਚ ਰੱਖਿਆ ਸੀ ਅਤੇ ਤੀਜਾ ਟੁਕੜਾ ਪੈਰ ਹੇਠਲੇ ਰੈਕ 'ਚ ਰੱਖਿਆ ਗਿਆ ਸੀ। ਪੁਲਸ ਨੂੰ ਕਮਰੇ ਤੋਂ ਚਾਪਰ ਵੀ ਬਰਾਮਦ ਹੋ ਗਿਆ ਹੈ, ਜਿਸ ਨਾਲ ਲਾਸ਼ ਦੇ ਟੁਕੜੇ ਕੀਤੇ ਗਏ ਹਨ। ਘਰ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਵਿਪਿਨ ਦਾ ਕਤਲ ਬਾਦਲ ਮੰਡਲ ਨੇ ਕੀਤਾ ਹੈ। ਬਾਦਲ ਮੰਡਲ ਫਰਾਰ ਹੈ ਅਤੇ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ।
ਕਾਂਗਰਸ ਨੂੰ ਇਕ ਹੋਰ ਝਟਕਾ, ਅਨਿਲ ਤੋਂ ਬਾਅਦ ਇਸ ਨੇਤਾ ਨੂੰ ਵੀ ਭਾਜਪਾ ਦਾ ਸਹਾਰਾ
NEXT STORY