ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਕੁੜੀ ਨਾਲ ਸਿਰਫ਼ ਦੋਸਤੀ ਕਿਸੇ ਪੁਰਸ਼ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਸਰੀਰਕ ਸਬੰਧ ਬਣਾਉਣ ਦਾ ਅਧਿਕਾਰ ਨਹੀਂ ਦਿੰਦੀ। ਅਦਾਲਤ ਨੇ ਨਾਬਾਲਿਗ ਦੇ ਸੈਕਸ ਸ਼ੋਸ਼ਣ ਦੇ ਮੁਲਜ਼ਮ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸ ਫ਼ੈਸਲੇ ਤੋਂ ਬਾਅਦ ਜਸਟਿਸ ਗਿਰੀਸ਼ ਕਠਪਾਲੀਆ ਨੇ ਕੁੜੀ ਨਾਲ ਸਹਿਮਤੀ ਨਾਲ ਸਬੰਧ ਬਣਾਉਣ ਦੇ ਵਿਅਕਤੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਨਾਬਾਲਿਗ ਦੇ ਮਾਮਲੇ ’ਚ ਸਹਿਮਤੀ ਵੀ ਜਾਇਜ਼ ਨਹੀਂ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
ਇਸ ਦੇ ਨਾਲ ਹੀ ਅਦਾਲਤ ਨੇ ਐੱਫ. ਆਈ. ਆਰ. ’ਚ ਪੀੜਤਾ ਦੇ ਵਿਸ਼ੇਸ਼ ਦੋਸ਼ਾਂ ਅਤੇ ਉਸ ਦੇ ਵਿਰੋਧ ਦੇ ਬਾਵਜੂਦ ਉਕਤ ਵਿਅਕਤੀ ਵੱਲੋਂ ਵਾਰ-ਵਾਰ ਸੈਕਸ ਸ਼ੋਸ਼ਣ ਕੀਤੇ ਜਾਣ ਬਾਰੇ ਉਸ ਦੀ ਗਵਾਹੀ ਨੂੰ ਦਰਸਾਇਆ। ਹੁਕਮ ’ਚ ਕਿਹਾ ਗਿਆ ਹੈ, “ਮੈਂ ਇਸ ਨੂੰ ਸਿਰਫ਼ ਇਸ ਲਈ ਸਹਿਮਤੀ ਨਾਲ ਸਬੰਧ ਬਣਾਉਣ ਦਾ ਮਾਮਲਾ ਨਹੀਂ ਮੰਨ ਰਿਹਾ, ਕਿਉਂਕਿ ਐੱਫ. ਆਈ. ਆਰ. ’ਚ ਪੀੜਤਾ ਨੇ ਕਿਹਾ ਹੈ ਕਿ ਮੁਲਜ਼ਮ/ਪਟੀਸ਼ਨਰ ਨੇ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਉਸ ਨਾਲ ਦੋਸਤੀ ਕੀਤੀ।” ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਅਪ੍ਰੈਲ, 2023 ’ਚ ਵਿਕਾਸਪੁਰੀ ਸਥਿਤ ਐੱਨ. ਡੀ. ਐੱਮ. ਸੀ. ਅਪਾਰਟਮੈਂਟ ’ਚ ਉਸਾਰੀ ਮਜਦੂਰ ਦੇ ਤੌਰ ’ਤੇ ਕੰਮ ਕਰਨ ਵਾਲੇ ਵਿਅਕਤੀ ਨੇ ਨਾਬਾਲਿਗ ਕੁੜੀ ਨਾਲ ਦੋਸਤੀ ਕੀਤੀ ਅਤੇ ਉਸ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ - ਧਰਤੀ ਤੋਂ 35,000 ਫੁੱਟ ਦੀ ਉਚਾਈ 'ਤੇ ਹੋਇਆ ਬੱਚੇ ਦਾ ਜਨਮ, ਜਹਾਜ਼ 'ਚ ਇੰਝ ਕਰਵਾਈ ਡਿਲੀਵਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪ੍ਰੇਸ਼ਨ ਸਿੰਧੂਰ ਅਜੇ ਵੀ ਜਾਰੀ, ਫੌਜ ਨੂੰ ਤਿਆਰੀ ਰੱਖਣੀ ਚਾਹੀਦੀ ਹੈ : CDS ਚੌਹਾਨ
NEXT STORY