ਨਵੀਂ ਦਿੱਲੀ (ਭਾਸ਼ਾ) - ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅਜੇ ਵੀ ਜਾਰੀ ਹੈ ਅਤੇ ਦੇਸ਼ ਨੂੰ 24 ਘੰਟੇ ਅਤੇ ਪੂਰਾ ਸਾਲ ਬਹੁਤ ਉੱਚੇ ਪੱਧਰ ਦੀ ਫੌਜੀ ਤਿਆਰੀ ਰੱਖਣੀ ਚਾਹੀਦੀ ਹੈ। ਇੱਥੇ ਸੁਬਰਤੋ ਪਾਰਕ ’ਚ ਆਯੋਜਿਤ ਰੱਖਿਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਫੌਜ ਨੂੰ “ਸੂਚਨਾ ਯੋਧਿਆਂ, ਤਕਨੀਕੀ ਯੋਧਿਆਂ ਅਤੇ ਵਿਦਵਾਨ ਯੋਧਿਆਂ” ਦੀ ਵੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਜੰਗ ਦੇ ਇਸ ਪਰਿਦ੍ਰਿਸ਼ ’ਚ, ਭਵਿੱਖ ਦੇ ਫੌਜੀ ਜਵਾਨਾਂ ਨੂੰ ਸੂਚਨਾ, ਤਕਨੀਕੀ ਅਤੇ ਸਿੱਖਿਆ ਦੇ ਮਾਮਲੇ ’ਚ ਵਿਦਵਾਨ ਹੋਣਾ ਪਵੇਗਾ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
‘ਨੰਬਰ 4 ਵਾਰਫੇਅਰ ਐਂਡ ਏਅਰੋਸਪੇਸ ਸਟ੍ਰੈਟੇਜੀ ਪ੍ਰੋਗਰਾਮ’ ਦੇ ਸਬੰਧ ’ਚ ‘ਏਅਰੋਸਪੇਸ ਪਾਵਰ : ਪ੍ਰਿਜ਼ਰਵਿੰਗ ਇੰਡੀਆਜ਼ ਸੋਵਰੇਨਿਟੀ ਐਂਡ ਫਰਦਰਿੰਗ ਨੈਸ਼ਨਲ ਇੰਟਰਸਟਸ’ ਵਿਸ਼ੇ ’ਤੇ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਸੀ. ਡੀ. ਐੱਸ. ਨੇ ਕਿਹਾ ਕਿ ਜੰਗ ’ਚ ਕੋਈ ਵੀ ਉਪ-ਜੇਤੂ ਨਹੀਂ ਹੁੰਦਾ ਅਤੇ ਕਿਸੇ ਵੀ ਫੌਜ ਨੂੰ ਲਗਾਤਾਰ ਚੌਕਸ ਰਹਿੰਦੇ ਹੋਏ ਉੱਚ ਪੱਧਰੀ ਕਾਰਜਸ਼ੀਲ ਤਿਆਰੀ ਰੱਖਣੀ ਚਾਹੀਦੀ ਹੈ। ਜਨਰਲ ਚੌਹਾਨ ਨੇ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਇਸ ਦੀ ਇਕ ਉਦਾਹਰਣ ਹੈ, ਜੋ ਅਜੇ ਵੀ ਜਾਰੀ ਹੈ। ਸਾਡੀ ਤਿਆਰੀ ਦਾ ਪੱਧਰ ਬਹੁਤ ਉੱਚਾ ਹੋਣਾ ਚਾਹੀਦਾ ਹੈ।”
ਇਹ ਵੀ ਪੜ੍ਹੋ - ਧਰਤੀ ਤੋਂ 35,000 ਫੁੱਟ ਦੀ ਉਚਾਈ 'ਤੇ ਹੋਇਆ ਬੱਚੇ ਦਾ ਜਨਮ, ਜਹਾਜ਼ 'ਚ ਇੰਝ ਕਰਵਾਈ ਡਿਲੀਵਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਾਲੀ ਬੋਲਣ ’ਤੇ ਤਾਮਿਲਨਾਡੂ ’ਚ 4 ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ
NEXT STORY