ਨੈਸ਼ਨਲ ਡੈਸਕ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਉਕਤ ਸਥਾਨ 'ਤੇ ਇੱਕ 20 ਸਾਲਾ ਪਤੀ ਵਲੋਂ ਆਪਣੀ ਗਰਭਵਤੀ ਪਤਨੀ ਦਾ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸਨੇ ਪਤਨੀ ਦੀ ਲਾਸ਼ ਕੋਲ ਬੈਠ ਕੇ ਖਾਣਾ ਖਾਧਾ, ਸ਼ਰਾਬ ਪੀਤੀ ਅਤੇ ਫਿਰ ਉਥੇ ਹੀ ਬੈਠ ਕੇ ਸੌਂ ਗਿਆ। ਦੋ ਦਿਨਾਂ ਬਾਅਦ ਜਦੋਂ ਲਾਸ਼ ਵਿੱਚੋਂ ਬਦਬੂ ਆਉਣ ਲੱਗੀ, ਤਾਂ ਮਕਾਨ ਮਾਲਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਵਾਲੀ ਸਥਾਨ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਿਵਮ ਸਹਾਣੇ (20) ਅਤੇ ਸੁਮਨ (22) ਦਾ ਹੈ। ਛੇ ਮਹੀਨੇ ਪਹਿਲਾਂ ਦੋਵਾਂ ਨੇ ਆਪਣੇ ਪਰਿਵਾਰਾਂ ਦੇ ਵਿਰੁੱਧ ਜਾ ਕੇ ਭੱਜ ਕੇ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਬੰਗਲੁਰੂ ਆ ਗਏ। ਇੱਥੇ ਉਹ ਦੋ ਕਮਰਿਆਂ ਦੇ ਕਿਰਾਏ ਦੇ ਘਰ ਵਿੱਚ ਰਹਿੰਦੇ ਸਨ। ਸ਼ਿਵਮ ਪੇਸ਼ੇ ਤੋਂ ਪੇਂਟਰ ਸੀ। ਸੁਮਨ ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਗਰਭਵਤੀ ਹੋ ਗਈ। ਗਰਭਵਤੀ ਹੋਣ ਦੇ ਬਾਵਜੂਦ ਪਤੀ-ਪਤਨੀ ਵਿਚਕਾਰ ਰੋਜ਼ਾਨਾ ਬਹਿਸ ਅਤੇ ਲੜਾਈ-ਝਗੜੇ ਹੁੰਦੇ ਰਹਿੰਦੇ।
ਇਹ ਵੀ ਪੜ੍ਹੋ - ਅਗਲੇ 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, IMD ਵਲੋਂ Orange ਅਲਰਟ ਜਾਰੀ
ਜਾਂਚ ਅਨੁਸਾਰ ਸ਼ਿਵਮ ਨੂੰ ਸ਼ੱਕ ਸੀ ਕਿ ਸੁਮਨ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਬੇਵਫ਼ਾਈ ਦੇ ਇਸ ਸ਼ੱਕ ਕਾਰਨ ਸ਼ਿਵਮ ਛੋਟੀਆਂ-ਛੋਟੀਆਂ ਗੱਲਾਂ 'ਤੇ ਸੁਮਨ ਨਾਲ ਲੜਦਾ ਰਹਿੰਦਾ ਸੀ। ਪੁਲਸ ਅਨੁਸਾਰ ਸੋਮਵਾਰ ਰਾਤ ਨੂੰ ਸ਼ਿਵਮ ਅਤੇ ਸੁਮਨ ਵਿੱਚ ਫਿਰ ਤੋਂ ਲੜਾਈ ਹੋਈ ਅਤੇ ਸ਼ਿਵਮ ਨੇ ਸੁਮਨ ਨੂੰ ਕੁੱਟਿਆ। ਲੜਾਈ ਤੋਂ ਬਾਅਦ ਦੋਵੇਂ ਵੱਖ-ਵੱਖ ਕਮਰਿਆਂ ਵਿੱਚ ਸੌਂ ਗਏ। ਦੱਸਿਆ ਜਾ ਰਿਹਾ ਹੈ ਕਿ ਸੁਮਨ, ਜੋ ਬੈੱਡਰੂਮ ਵਿੱਚ ਸੌਂ ਰਹੀ ਸੀ, ਦੀ ਉਸੇ ਰਾਤ ਮੌਤ ਹੋ ਗਈ। ਹਾਲਾਂਕਿ ਉਸਦੇ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸਨ। ਪੁਲਸ ਨੂੰ ਸ਼ੱਕ ਹੈ ਕਿ ਇਸ ਹਾਲਤ ਵਿਚ ਨੱਕ ਵਿੱਚੋਂ ਖੂਨ ਵਹਿਣਾ ਜਾਂ ਇੱਕ ਜ਼ੋਰਦਾਰ ਥੱਪੜ ਕਾਰਨ ਉਸ ਦੀ ਮੌਤ ਹੋਈ ਹੋ ਸਕਦੀ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਮੰਗਲਵਾਰ ਸਵੇਰੇ ਸ਼ਿਵਮ ਨੇ ਸੁਮਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਉਸਨੇ ਆਪ ਉੱਠ ਕੇ ਖਾਣਾ ਬਣਾਇਆ, ਖਾਧਾ ਅਤੇ ਫਿਰ ਕੰਮ 'ਤੇ ਚਲਾ ਗਿਆ। ਰਾਤ ਨੂੰ ਵਾਪਸ ਆ ਕੇ ਸ਼ਿਵਮ ਨੇ ਦੁਬਾਰਾ ਪੀਤਾ ਅਤੇ ਖਾਧਾ, ਜਦੋਂ ਕਿ ਸੁਮਨ ਦੀ ਲਾਸ਼ ਉਸੇ ਬੈੱਡਰੂਮ ਵਿੱਚ ਪਈ ਰਹੀ। ਅਗਲੀ ਸਵੇਰ ਸ਼ਿਵਮ ਨੇ ਸੁਮਨ ਨੂੰ ਦੁਬਾਰਾ ਜਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਨੂੰ ਅਹਿਸਾਸ ਹੋਇਆ ਕਿ ਉਸਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਬਜਾਏ ਉਸਨੇ ਅੰਡੇ ਭਰਜੀ ਪਕਾਈ ਅਤੇ ਲਾਸ਼ ਦੇ ਕੋਲ ਬੈਠ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ਼ਿਵਮ ਨੇ ਲਾਸ਼ ਨੂੰ ਟਿਕਾਣੇ ਲਗਾਉਣ ਬਾਰੇ ਸੋਚਿਆ ਪਰ ਫੜੇ ਜਾਣ ਦੇ ਡਰੋਂ ਉਸਨੇ ਅਜਿਹਾ ਨਹੀਂ ਕੀਤਾ। ਉਹ ਬੁੱਧਵਾਰ ਸਵੇਰੇ ਘਰੋਂ ਭੱਜ ਗਿਆ।
ਇਹ ਵੀ ਪੜ੍ਹੋ - ਧਰਤੀ ਤੋਂ 35,000 ਫੁੱਟ ਦੀ ਉਚਾਈ 'ਤੇ ਹੋਇਆ ਬੱਚੇ ਦਾ ਜਨਮ, ਜਹਾਜ਼ 'ਚ ਇੰਝ ਕਰਵਾਈ ਡਿਲੀਵਰੀ
ਦੋ ਦਿਨਾਂ ਬਾਅਦ ਜਦੋਂ ਲਾਸ਼ ਪਈ ਹੋਣ ਕਾਰਨ ਘਰ ਵਿੱਚੋਂ ਤੇਜ਼ ਬਦਬੂ ਆਉਣ ਲੱਗੀ ਤਾਂ ਘਰ ਦੇ ਮਾਲਕ ਨੇ ਪੁਲਸ ਨੂੰ ਸੂਚਿਤ ਕੀਤਾ। ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਹੇਨੂਰ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਸ਼ਿਵਮ ਸਹਾਣੇ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਅਧਿਕਾਰੀ ਨੇ ਕਿਹਾ, "ਔਰਤ ਦੀ ਮੌਤ ਤਿੰਨ ਦਿਨ ਪਹਿਲਾਂ ਹੋਈ ਹੋਣ ਦਾ ਸ਼ੱਕ ਹੈ। ਉਸ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸਨ। ਹਾਲਾਂਕਿ, ਉਸ ਦੇ ਨੱਕ ਵਿੱਚੋਂ ਖੂਨ ਵਹਿਣਾ ਕਿਸੇ ਜ਼ੋਰਦਾਰ ਥੱਪੜ ਕਾਰਨ ਹੋ ਸਕਦਾ ਹੈ।" ਸ਼ਿਵਮ ਵਿਰੁੱਧ ਆਈਪੀਸੀ 103(1) ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਦਾ ਹੋਇਆ ਕਰੇਗਾ HIV ਟੈਸਟ !
NEXT STORY