ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ 17 ਸਾਲ ਦੀ ਲੜਕੀ ਨਾਲ ਯੌਨ ਸ਼ੋਸ਼ਣ, ਕੁੱਟਮਾਰ ਅਤੇ ਘਰ ਵਿੱਚ ਬੰਦ ਕਰਨ ਦੇ ਦੋਸ਼ਾਂ ਵਾਲੇ ਇਕ ਨੌਜਵਾਨ ਨੂੰ ਅਗਾਊਂ ਜ਼ਮਾਨਤ (anticipatory bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਸ਼ੀ ਨੇ ਅਦਾਲਤ ਵਿੱਚ ਇਹ ਕਹਿ ਕੇ ਜ਼ਮਾਨਤ ਮੰਗੀ ਸੀ ਕਿ ਉਹ ਲੜਕੀ ਦਾ ਦੋਸਤ ਹੈ ਅਤੇ ਦੋਵਾਂ ਦੇ ਸੰਬੰਧ "ਸਹਿਮਤੀ ਨਾਲ" ਬਣੇ ਸਨ।
ਪਰ ਅਦਾਲਤ ਨੇ ਕਿਹਾ ਕਿ ਦੋਸਤੀ ਕਿਸੇ ਨੂੰ ਯੌਨ ਸ਼ੋਸ਼ਣ ਜਾਂ ਹਿੰਸਾ ਕਰਨ ਦਾ ਜਾਇਜ਼ ਹੱਕ ਨਹੀਂ ਦੇ ਸਕਦੀ। ਅਦਾਲਤ ਨੇ ਇਹ ਵੀ ਕਿਹਾ ਕਿ ਐਫ਼.ਆਈ.ਆਰ. ਦੇਰੀ ਨਾਲ ਦਰਜ ਹੋਈ, ਇਸਦਾ ਕਾਰਨ ਲੜਕੀ ਦਾ ਡਰ ਅਤੇ ਸਦਮਾ ਸੀ, ਇਸ ਲਈ ਇਸਨੂੰ ਜ਼ਮਾਨਤ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ।
ਪਹਿਲਾਂ ਵੀ ਚਾਰ ਵਾਰੀ ਰੱਦ ਹੋ ਚੁੱਕੀ ਜ਼ਮਾਨਤ
ਰਿਪੋਰਟਾਂ ਅਨੁਸਾਰ, ਦੋਸ਼ੀ ਦੀ ਜ਼ਮਾਨਤ ਦੀ ਅਰਜ਼ੀ ਪਹਿਲਾਂ ਵੀ ਚਾਰ ਵਾਰ ਰੱਦ ਜਾਂ ਵਾਪਸ ਲੈ ਲਈ ਗਈ ਸੀ, ਪਰ ਫਿਰ ਵੀ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਆਪਣੇ ਫੈਸਲੇ ਵਿੱਚ, ਜਸਟਿਸ ਸਵਰਨ ਕਾਂਤ ਸ਼ਰਮਾ ਨੇ ਕਿਹਾ ਕਿ ਦੋਸਤੀ ਨੂੰ ਜਿਨਸੀ ਹਮਲੇ, ਕੈਦ ਜਾਂ ਸਰੀਰਕ ਹਿੰਸਾ ਲਈ ਬਚਾਅ ਵਜੋਂ ਨਹੀਂ ਵਰਤਿਆ ਜਾ ਸਕਦਾ।
ਸਹਿਮਤੀ ਵਾਲੇ ਰਿਸ਼ਤੇ ਦੀ ਦਲੀਲ ਖਾਰਜ
ਅਦਾਲਤ ਨੇ ਕਿਹਾ ਕਿ ਭਾਵੇਂ ਦੋਵੇਂ ਦੋਸਤ ਸਨ, ਇਸ ਨਾਲ ਆਰੋਪੀ ਨੂੰ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਸੰਬੰਧ ਬਣਾਉਣ, ਉਸਨੂੰ ਘਰ ਵਿੱਚ ਬੰਦ ਕਰਨ ਜਾਂ ਕੁੱਟਮਾਰ ਕਰਨ ਦੀ ਛੁੱਟ ਨਹੀਂ ਮਿਲਦੀ। ਪੀੜਿਤਾ ਦੇ ਬਿਆਨ ਅਤੇ ਮੈਡੀਕਲ ਸਬੂਤਾਂ ਤੋਂ ਸਪਸ਼ਟ ਹੈ ਕਿ ਘਟਨਾ ਜ਼ਬਰਦਸਤੀ ਨਾਲ ਹੋਈ ਸੀ।
ਲੜਕੀ ਦੇ ਡਰ ਕਾਰਨ ਦੇਰੀ ਨਾਲ ਐਫ਼.ਆਈ.ਆਰ.
ਦੋਸ਼ੀ ਨੇ ਕਿਹਾ ਸੀ ਕਿ ਐਫ਼.ਆਈ.ਆਰ. 11 ਦਿਨ ਦੇਰੀ ਨਾਲ ਦਰਜ ਹੋਈ, ਇਸ ਲਈ ਇਹ ਮਾਮਲਾ ਗਲਤ ਹੈ। ਪਰ ਜਸਟਿਸ ਸ਼ਰਮਾ ਨੇ ਕਿਹਾ ਕਿ ਨਾਬਾਲਿਗ ਲੜਕੀ ਸਦਮੇ ਵਿੱਚ ਸੀ ਅਤੇ ਡਰ ਕਾਰਨ ਪਹਿਲਾਂ ਮਾਪਿਆਂ ਨੂੰ ਕੁਝ ਨਹੀਂ ਦੱਸਿਆ। ਇਹ ਕੁਦਰਤੀ ਪ੍ਰਤੀਕਿਰਿਆ ਹੈ, ਇਸ ਲਈ ਦੇਰੀ ਦਾ ਕਾਰਨ ਜਾਇਜ਼ ਹੈ।
ਅਦਾਲਤ ਦਾ ਸਪਸ਼ਟ ਸੁਨੇਹਾ
ਫੈਸਲੇ ਵਿੱਚ ਹਾਈ ਕੋਰਟ ਨੇ ਕਿਹਾ “ਦੋਸਤੀ ਕਦੇ ਵੀ ਕਿਸੇ ਨੂੰ ਸ਼ਾਰੀਰਕ ਸੰਬੰਧ ਬਣਾਉਣ ਜਾਂ ਹਿੰਸਾ ਕਰਨ ਦਾ ਲਾਇਸੈਂਸ ਨਹੀਂ ਦੇ ਸਕਦੀ।” ਅਦਾਲਤ ਨੇ ਇਸ ਆਧਾਰ ‘ਤੇ ਦੋਸ਼ੀ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਮਾਨਤ ਦੇਣ ਦੀ ਕੋਈ ਗੁੰਜਾਇਸ਼ ਨਹੀਂ।
ਗਹਿਣਿਆਂ ਦੇ ਝਗੜੇ ’ਚ ਔਰਤ ਸਮੇਤ 4 ’ਤੇ ਸੁੱਟਿਆ ਤੇਜ਼ਾਬ, ਸਾਰੇ ਝੁਲਸੇ
NEXT STORY