ਟੀਕਮਗੜ੍ਹ- ਆਪਣੇ ਪਿਤਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਝਗੜੇ ਦਾ ਇਕ ਬਹੁਤ ਹੀ ਅਜੀਬ ਅਤੇ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। 2 ਭਰਾਵਾਂ ਵਿਚਕਾਰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਕ ਭਰਾ ਨੇ ਪਿਤਾ ਦੀ ਲਾਸ਼ ਦਾ ਅੱਧਾ ਹਿੱਸਾ ਮੰਗ ਲਿਆ, ਜਿਸ ਕਾਰਨ ਪੁਲਸ ਨੂੰ ਦਖਲ ਦੇਣਾ ਪਿਆ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਹੰਗਾਮਾ ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 45 ਕਿਲੋਮੀਟਰ ਦੂਰ ਲਿਧੋਰਾਤਾਲ ਪਿੰਡ 'ਚ ਹੋਇਆ। ਜਟਾਰਾ ਥਾਣਾ ਇੰਚਾਰਜ ਅਰਵਿੰਦ ਸਿੰਘ ਡਾਂਗੀ ਨੇ ਦੱਸਿਆ ਕਿ ਭਰਾਵਾਂ ਵਿਚਕਾਰ ਝਗੜੇ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਅਧਿਕਾਰੀ ਨੇ ਦੱਸਿਆ ਕਿ ਧਿਆਨੀ ਸਿੰਘ ਘੋਸ਼ (84) ਆਪਣੇ ਛੋਟੇ ਪੁੱਤਰ ਦੇਸਰਾਜ ਨਾਲ ਰਹਿੰਦੇ ਸਨ ਅਤੇ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਦੋਂ ਉਸ ਦੇ ਵੱਡੇ ਪੁੱਤਰ ਕਿਸ਼ਨ, ਜੋ ਪਿੰਡ ਤੋਂ ਬਾਹਰ ਰਹਿੰਦਾ ਸੀ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਉੱਥੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਕਿਸ਼ਨ ਨੇ ਇਹ ਕਹਿ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਕਰੇਗਾ ਜਦੋਂ ਕਿ ਛੋਟੇ ਪੁੱਤਰ ਨੇ ਦਾਅਵਾ ਕੀਤਾ ਕਿ ਮ੍ਰਿਤਕ ਦੀ ਇੱਛਾ ਸੀ ਕਿ ਉਹ ਅੰਤਿਮ ਰਸਮਾਂ ਨਿਭਾਵੇ। ਅਧਿਕਾਰੀ ਨੇ ਕਿਹਾ ਕਿ ਕਿਸ਼ਨ ਜੋ ਕਿ ਨਸ਼ੇ ਦੀ ਹਾਲਤ 'ਚ ਸੀ ਨੇ ਜ਼ੋਰ ਪਾਇਆ ਕਿ ਲਾਸ਼ ਨੂੰ 2 ਹਿੱਸਿਆਂ 'ਚ ਕੱਟ ਕੇ ਦੋਵਾਂ ਭਰਾਵਾਂ 'ਚ ਵੰਡ ਦਿੱਤਾ ਜਾਵੇ। ਅਧਿਕਾਰੀ ਦੇ ਅਨੁਸਾਰ, ਪੁਲਸ ਮੌਕੇ 'ਤੇ ਪਹੁੰਚੀ ਅਤੇ ਕਿਸੇ ਤਰ੍ਹਾਂ ਕਿਸ਼ਨ ਨੂੰ ਸਮਝਾਇਆ ਜਿਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਛੋਟੇ ਪੁੱਤਰ ਨੇ ਅੰਤਿਮ ਸੰਸਕਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਰਮਲਾ ਸੀਤਾਰਮਨ ਦੇ ਇਸ ਫੈਸਲੇ ਦੀ ਹਰ ਪਾਸੇ ਹੋਈ ਬੱਲੇ-ਬੱਲੇ, ਮਾਹਿਰਾਂ ਨੇ ਵੀ ਕੀਤਾ ਸਵਾਗਤ
NEXT STORY