ਬਾਰੀ, (ਇਟਲੀ)- ਸ਼ੁੱਕਰਵਾਰ ਨੂੰ ਜੀ7 ਸ਼ਿਖਰ ਸੰਮੇਲਨ ਦਾ ਦੂਜਾ ਦਿਨ ਹੈ। ਸੰਮੇਲਨ ਦਾ ਆਯੋਜਨ ਇਟਲੀ 'ਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ਦੇ ਆਊਟਰੀਚ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਰਾਸ਼ਟਰੀ ਰਣਨੀਤੀ ਤਿਆਰ ਕਰਨ ਵਾਲੇ ਪਹਿਲੇ ਕੁਝ ਦੇਸ਼ਾਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਪਹੁੰਚ ਚਾਰ ਸਿਧਾਂਤਾਂ ਉਪਲੱਬਧਤਾ, ਪਹੁੰਚਯੋਗਤਾ, ਕਿਫਾਇਤੀ ਅਤੇ ਸਵੀਕਾਰਯੋਗਤਾ 'ਤੇ ਆਧਾਰਿਤ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਨੂੰ ਮਿਲ ਕੇ ਆਉਣ ਵਾਲੇ ਸਮੇਂ ਨੂੰ ‘ਹਰੇ ਯੁੱਗ’ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਸਾਡਾ ਸੰਕਲਪ ਹੈ। ਸਾਡੀ ਵਚਨਬੱਧਤਾ ਹੈ ਕਿ ਸਮਾਜ ਦਾ ਕੋਈ ਵੀ ਵਰਗ ਪਿੱਛੇ ਨਹੀਂ ਰਹਿਣਾ ਚਾਹੀਦਾ। ਗਲੋਬਲ ਸਾਊਥ ਦੇ ਦੇਸ਼ ਗਲੋਬਲ ਅਨਿਸ਼ਚਿਤਤਾਵਾਂ ਅਤੇ ਤਣਾਅ ਦਾ ਸ਼ਿਕਾਰ ਹਨ। ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਚਿੰਤਾਵਾਂ ਨੂੰ ਵਿਸ਼ਵ ਮੰਚ 'ਤੇ ਅੱਗੇ ਰੱਖਣਾ ਭਾਰਤ ਦੀ ਜ਼ਿੰਮੇਵਾਰੀ ਹੈ। ਸਾਨੂੰ ਮਾਣ ਹੈ ਕਿ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਨੇ ਅਫ਼ਰੀਕਨ ਯੂਨੀਅਨ ਨੂੰ ਗਰੁੱਪਿੰਗ ਦਾ ਸਥਾਈ ਮੈਂਬਰ ਬਣਾਇਆ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਯੂਰਪੀਅਨ ਸੰਸਦ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਸਨ। ਭਾਰਤ ਵਿੱਚ ਵੀ ਕੁਝ ਮਹੀਨੇ ਪਹਿਲਾਂ ਚੋਣਾਂ ਦਾ ਸਮਾਂ ਸੀ। ਮੈਂ ਖੁਸ਼ਕਿਸਮਤ ਹਾਂ ਕਿ ਭਾਰਤ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਜੀ ਵਾਰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਭਾਰਤ ਦੇ ਲੋਕਾਂ ਨੇ ਇਸ ਇਤਿਹਾਸਕ ਜਿੱਤ ਨਾਲ ਜੋ ਬਖਸ਼ਿਸ਼ ਕੀਤੀ ਹੈ, ਉਹ ਲੋਕਤੰਤਰ ਦੀ ਜਿੱਤ ਹੈ। ਇਹ ਸਮੁੱਚੇ ਲੋਕਤੰਤਰੀ ਸੰਸਾਰ ਦੀ ਜਿੱਤ ਹੈ।
ਕਾਂਸਟੇਬਲ ਨੇ ਖਾਕੀ ਨੂੰ ਕੀਤਾ ਸ਼ਰਮਸਾਰ, ਨਸ਼ੇ 'ਚ ਧੁੱਤ ਹੋ ਸੜਕ ਕਿਨਾਰੇ ਲੇਟਿਆ
NEXT STORY