ਗੜ੍ਹਚਿਰੌਲੀ-ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ 'ਚ ਅੱਜ ਸੁਰੱਖਿਆਬਲਾਂ ਅਤੇ ਨਕਸਲੀਆਂ 'ਚ ਮੁੱਠਭੇੜ ਹੋਈ। ਇਸ ਦੌਰਾਨ ਇਕ ਸਬ-ਇੰਸਪੈਕਟਰ ਅਤੇ ਕਾਂਸਟੇਬਲ ਸ਼ਹੀਦ ਹੋ ਗਏ। ਇਸ ਤੋਂ ਇਲਾਵਾ 3 ਹੋਰ ਜਵਾਨ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਇਹ ਮੁੱਠਭੇੜ ਪੋਯਾਰਕੋਟੀ-ਕੋਪਰਸ਼ੀ ਦੇ ਜੰਗਲਾਂ 'ਚ ਹੋਈ ਅਤੇ ਗੜ੍ਹਚਿਰੌਲੀ ਪੁਲਸ ਨੇ ਮੋਰਚਾ ਸੰਭਾਲ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਗੜ੍ਹਚਿਰੌਲੀ 'ਚ ਨਕਸਲੀਆਂ ਨਾਲ ਮੁੱਠਭੇੜ ਦੀ ਘਟਨਾ ਸਾਹਮਣੇ ਆਈ ਸੀ। ਇਸ ਮੁੱਠਭੇੜ ਦੌਰਾਨ ਪੁਲਸ ਨੇ ਇਕ ਇਨਾਮੀ ਨਕਸਲੀ ਨੂੰ ਮਾਰ ਦਿੱਤਾ ਸੀ। ਮੁੱਠਭੇੜ ਦੀ ਇਹ ਘਟਨਾ ਸੂਬੇ ਦੇ ਗੜ੍ਹਚਿਰੌਲੀ ਜ਼ਿਲੇ ਦੇ ਪੇਂਡਰੀ ਦੇ ਸਿਭੱਤੀ ਦੇ ਜੰਗਲਾਂ 'ਚ ਹੋਈ ਸੀ। ਇਸ ਮੁੱਠਭੇੜ ਦੌਰਾਨ ਪੁਲਸ ਦੀ ਸੀ60 ਕਮਾਂਡੋ ਟੀਮ 'ਤੇ ਨਕਸਲੀਆਂ ਨੇ ਹਮਲਾ ਕਰ ਦਿੱਤਾ ਸੀ। ਸੀ60 ਕਮਾਂਡੋ ਟੀਮ ਨੇ ਵੀ ਨਕਸਲੀਆਂ 'ਤੇ ਫਾਇਰਿੰਗ ਕਰ ਦਿੱਤੀ ਸੀ। ਲਗਭਗ 1 ਘੰਟੇ ਤੱਕ ਮੁੱਠਭੇੜ ਤੋਂ ਬਾਅਦ ਨਕਸਲੀ ਉੱਥੋ ਭੱਜ ਗਏ ਸੀ। ਨਕਸਲੀਆਂ ਦੇ ਜਾਣ ਤੋਂ ਬਾਅਦ ਕਮਾਂਡੋ ਟੀਮ ਨੇ ਮੌਕੇ 'ਤੇ ਇਕ ਮਹਿਲਾ ਨਕਸਲੀ ਦੀ ਲਾਸ਼ ਬਰਾਮਦ ਕੀਤੀ ਸੀ।
ਛੱਤੀਸਗੜ੍ਹ ਦੀਆਂ ਜੇਲਾਂ 'ਚੋਂ 3418 ਕੈਦੀ ਕੀਤੇ ਗਏ ਰਿਹਾਅ
NEXT STORY