ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਤੋਂ ਜਾਪਾਨ ਅਤੇ ਚੀਨ ਦੀ ਯਾਤਰਾ 'ਤੇ ਜਾ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ 2020 'ਚ ਗਲਵਾਨ ਘਾਟੀ 'ਚ ਭਾਰਤ-ਚੀਨ ਫ਼ੌਜ ਝੜਪ ਤੋਂ ਬਾਅਦ ਪੀ.ਐੱਮ. ਮੋਦੀ ਦੀ ਪਹਿਲੀ ਚੀਨ ਯਾਤਰਾ ਹੋਵੇਗੀ। ਪੀ.ਐੱਮ. ਮੋਦੀ ਇਸ ਤੋਂ ਪਹਿਲਾਂ 2018 'ਚ ਉੱਥੇ ਗਏ ਸਨ।
ਪ੍ਰਧਾਨ ਮੰਤਰੀ ਵਜੋਂ ਪੀ.ਐੱਮ. ਮੋਦੀ ਦਾ ਇਹ 6ਵਾਂ ਚੀਨ ਦੌਰਾ ਹੋਵੇਗਾ, ਜੋ 70 ਸਾਲਾਂ 'ਚ ਕਿਸੇ ਵੀ ਭਾਰਤੀ ਪੀ.ਐੱਮ. ਦੀ ਸਭ ਤੋਂ ਜ਼ਿਆਦਾ ਚੀਨ ਯਾਤਰਾ ਹੈ। ਚੀਨ ਤੋਂ ਪਹਿਲਾਂ ਪੀ.ਐੱਮ. ਮੋਦੀ 30 ਅਗਸਤ ਨੂੰ ਜਾਪਾਨ ਪਹੁੰਚਣਗੇ। ਇੱਥੇ ਉਹ ਭਾਰਤ-ਜਾਪਾਨ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਐੱਸਸੀਓ ਸਿਖਰ ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਚੱਲੇਗਾ। ਪੀ.ਐੱਮ ਮੋਦੀ ਜਾਪਾਨ ਅਤੇ ਚੀਨ ਦੀ ਯੋਜਨਾਬੱਧ ਯਾਤਰਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨ ਦੇ ਟੋਟੇ ਪਿੱਛੇ ਮਾਰ 'ਤੇ ਇਕੋ ਟੱਬਰ ਦੇ 3 ਬੰਦੇ ਤੇ ਫਿਰ ਹਥਿਆਰ ਲੈ ਵੜ੍ਹ ਗਿਆ ਥਾਣੇ...
NEXT STORY