ਮੁੰਬਈ- ਮੁੰਬਈ ਦੇ ਇਕ ਗਣੇਸ਼ ਮੰਡਲ ਨੇ ਸ਼ਨੀਵਾਰ ਤੋਂ ਸ਼ੁਰੂ ਹੋਏ ਗਣੇਸ਼ ਉਤਸਵ ਤਹਿਤ ਤਾਮਿਲਨਾਡੂ ਦੇ ਕੰਨਿਆਕੁਮਾਰੀ 'ਚ ਸਥਿਤ 'ਵਿਵੇਕਾਨੰਦ ਰਾਕ ਮੈਮੋਰੀਅਲ' ਦਾ 52 ਫੁੱਟ ਦਾ ਬੁੱਤ ਬਣਾਇਆ ਹੈ। ਬਾਂਦਰਾ ਪੱਛਮੀ ਜਨਤਕ ਗਣੇਸ਼ ਉਤਸਵ ਮੰਡਲ ਨੇ ਜਨਤਾ ਦੇ ਦਰਸ਼ਨਾਂ ਲਈ ਇਹ ਬੁੱਤ ਬਣਾਇਆ ਹੈ। ਇਹ ਮੰਡਲ ਪ੍ਰਮੁੱਖ ਧਾਰਮਿਕ ਸਥਾਨਾਂ ਦੀਆਂ ਹੂ-ਬ-ਹੂ ਬੁੱਤ ਬਣਾਉਣ ਲਈ ਜਾਣਿਆ ਜਾਂਦਾ ਹੈ।
ਪਿਛਲੇ ਸਾਲ ਇਸ ਨੇ ਉਜੈਨ 'ਚ ਮਹਾਕਾਲੇਸ਼ਵਰ ਮੰਦਰ ਦਾ ਪ੍ਰਤੀਰੂਪ ਬਣਾਇਆ ਸੀ। ਇਸ ਤੋਂ ਪਹਿਲਾਂ ਕੇਂਦਾਰਨਾਥ ਮੰਦਰ, ਮਹਾਰਾਸ਼ਟਰ ਦੇ ਭਗਵਾਨ ਵਿੱਠਲ ਮੰਦਰ, ਸ਼ਿਰਡੀ ਦੇ ਪਸ਼ੂਪਤੀਨਾਥ ਮੰਦਰ ਅਤੇ ਸਾਈਂ ਸਮਾਧੀ ਮੰਦਰ, ਗੋਆ ਦੇ ਸ੍ਰੀ ਮੰਗੇਸ਼ ਮੰਦਰ ਦੀਆਂ ਪ੍ਰਤੀਕ੍ਰਿਤੀਆਂ ਬਣਾਈਆਂ ਸਨ। ਮੁੰਬਈ ਭਾਜਪਾ ਅਤੇ ਵਿਧਾਇਕ ਆਸ਼ੀਸ਼ ਸ਼ੇਲਾਰ ਨੇ ਕਿਹਾ ਕਿ ਇਸ ਸਾਲ ਮੰਡਲ ਨੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਦਾ ਮੁੜ ਨਿਰਮਾਣ ਕੀਤਾ ਹੈ।
ਹੈਦਰਾਬਾਦ ਤੋਂ ਵਿਸ਼ੇਸ਼ ਲੈਂਪ ਲਿਆਂਦੇ ਗਏ ਹਨ ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ। ਇਸ ਸਾਲ ਮੰਡਲ ਆਪਣਾ 29ਵਾਂ ਸਾਲ ਮਨਾ ਰਿਹਾ ਹੈ। ਵਿਵੇਕਾਨੰਦ ਰਾਕ ਮੈਮੋਰੀਅਲ ਕੰਨਿਆਕੁਮਾਰੀ ਦੀ ਵਾਵਥੁਰਾਈ ਮੁੱਖ ਭੂਮੀ 'ਤੇ ਸਥਿਤ ਇਕ ਸਮਾਰਕ ਅਤੇ ਪ੍ਰਸਿੱਧ ਸੈਲਾਨੀ ਆਕਰਸ਼ਣ ਹੈ। ਇਹ ਭਾਰਤ ਦੇ ਦੱਖਣੀ ਸਿਰੇ ਤੋਂ ਲੱਗਭਗ 500 ਮੀਟਰ ਦੀ ਦੂਰੀ 'ਤੇ ਸਥਿਤ ਦੋ ਚੱਟਾਨਾਂ ਵਿਚੋਂ ਇਕ 'ਤੇ ਸਥਿਤ ਹੈ।
ਮੀਂਹ ਕਾਰਨ 47 ਸੜਕਾਂ ਬੰਦ, ਤਿੰਨ ਜ਼ਿਲ੍ਹਿਆਂ 'ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ
NEXT STORY