ਗੁਹਾਟੀ (ਭਾਸ਼ਾ)- ਗੁਹਾਟੀ ਹਾਈ ਕੋਰਟ ਨੇ ਆਸਾਮ ਦੇ ਤਿਨਸੁਕੀਆ ਦੀ ਸਮੂਹਿਕ ਜਬਰ-ਜ਼ਨਾਹ ਪੀੜਤਾ 15 ਸਾਲਾ ਇਕ ਨਾਬਾਲਗਾ ਨੂੰ ਉਸ ਦੇ ‘ਸਰਬੋਤਮ ਹਿੱਤ ’ਚ 26 ਹਫ਼ਤਿਆਂ ਦੇ ਗਰਭ ਨੂੰ ਡੇਗਣ ਦੀ ਇਜਾਜ਼ਤ ਦੇ ਦਿੱਤੀ ਹੈ। ਮੀਡੀਆ ਦੀ ਖਬਰ ਦਾ ਨੋਟਿਸ ਲੈਂਦਿਆਂ ਜਸਟਿਸ ਕਲਿਆਣ ਰਾਏ ਸੁਰਾਨਾ ਅਤੇ ਜਸਟਿਸ ਸੁਸ਼ਮਿਤਾ ਫੂਕਨ ਖਾਂਡ ਦੀ ਬੈਂਚ ਨੇ ਸੋਮਵਾਰ ਨੂੰ ਸੂਬਾ ਸਰਕਾਰ ਨੂੰ ਅਣਚਾਹੇ ਭਰੂਣ ਦਾ ‘ਮੈਡੀਕਲੀ ਤੌਰ ’ਤੇ ਗਰਭਪਾਤ ਕਰਨ’ ਅਤੇ 19 ਦਸੰਬਰ ਤੱਕ ਸਥਿਤੀ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਮੈਡੀਕਲ ਗਰਭਪਾਤ ਐਕਟ, 1971 (ਐੱਮ. ਡੀ. ਪੀ. ਏ.) ਮੁਤਾਬਕ 24 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਡੇਗਣ ਦੀ ਇਜਾਜ਼ਤ ਨਹੀਂ ਹੈ। 29 ਨਵੰਬਰ ਨੂੰ ਛਪੀ ਖ਼ਬਰ ਮੁਤਾਬਕ ਪੀੜਤਾ ਜਦੋਂ ਸਿਰਫ਼ 14 ਸਾਲਾਂ ਦੀ ਸੀ ਤਾਂ ਤਿਨਸੁਕੀਆ ’ਚ 4 ਨਾਬਾਲਗਾਂ ਸਮੇਤ 7 ਲੋਕਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2035 ਤੱਕ ਭਾਰਤ ਸਥਾਪਿਤ ਕਰੇਗਾ ਆਪਣਾ ਪੁਲਾੜ ਸਟੇਸ਼ਨ : ਜਤਿੰਦਰ
NEXT STORY