ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਚੈਤੀ ਮੇਲੇ 'ਚ ਔਰਤਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪੁਲਸ ਨੇ ਮੰਗਲਵਾਰ ਨੂੰ ਪਰਦਾਫਾਸ਼ ਕੀਤਾ ਅਤੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀਆਂ ਦੋ ਔਰਤਾਂ ਵੀ ਸ਼ਾਮਲ ਹਨ। ਊਧਮ ਸਿੰਘ ਨਗਰ ਪੁਲਸ ਮੁਤਾਬਕ ਕਾਸ਼ੀਪੁਰ 'ਚ ਚੈਤੀ ਮੇਲੇ 'ਚ ਔਰਤਾਂ ਦੇ ਗਲੇ 'ਚੋਂ ਸੋਨੇ ਦੇ ਗਹਿਣੇ ਲੁੱਟਣ ਦੇ ਕੁਝ ਮਾਮਲਿਆਂ ਤੋਂ ਬਾਅਦ ਪੁਲਸ ਹਰਕਤ 'ਚ ਆ ਗਈ। ਸੁਭਾਸ਼ ਨਗਰ ਦੇ ਰਹਿਣ ਵਾਲੇ ਰਾਮੇਸ਼ਵਰ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਆਈ.ਟੀ.ਆਈ. ਥਾਣੇ 'ਚ ਦਿੱਤੀ ਗਈ ਸੀ। ਤਹਿਰੀਰ 'ਚ ਦੱਸਿਆ ਗਿਆ ਹੈ ਕਿ ਚੈਤੀ ਮੰਦਰ 'ਚ ਉਨ੍ਹਾਂ ਦੀ ਪਤਨੀ ਅਤੇ ਹੋਰ ਔਰਤਾਂ ਦੇ ਦਰਸ਼ਨਾਂ ਦੌਰਾਨ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਗਲੇ 'ਚੋਂ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਦਿੱਤਾ।
ਲੁਟੇਰਿਆਂ ਨੂੰ ਫੜਨ ਲਈ ਆਈ.ਟੀ.ਆਈ ਸਟੇਸ਼ਨ ਇੰਚਾਰਜ ਆਸ਼ੂਤੋਸ਼ ਕੁਮਾਰ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਗਈ। ਟੀਮ ਨੂੰ ਅੱਜ ਸਫਲਤਾ ਮਿਲੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੰਡੇ ਮਾਰਕੀਟ ਚੌਕ ਜਸਪੁਰ ਖੁਰਦ ਤੋਂ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਯੂ.ਪੀ. ਦੇ ਬਿਜਨੌਰ ਦੀਆਂ ਦੋ ਔਰਤਾਂ, ਪੂਜਾ ਪਤਨੀ ਰਾਜਕੁਮਾਰ ਵਾਸੀ ਗਾਂਧੀ ਮੁਹੱਲਾ ਥਾਣਾ ਧਨੌਰਾ, ਬਿਜਨੌਰ ਅਤੇ ਰੀਟਾ ਪਤਨੀ ਸੋਨੂੰ ਵਾਸੀ ਤਿਵਾੜੀ ਮੁਹੱਲਾ ਹਲਦੌਰ, ਬਿਜਨੌਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਤੀਜੇ ਮੁਲਜ਼ਮ ਆਕੀਬ ਪੁੱਤਰ ਸਈਦ ਅਹਿਮਦ ਵਾਸੀ ਮੁਹੱਲਾ ਬੰਸਫੋਡਨ, ਕਾਸ਼ੀਪੁਰ ਸ਼ਾਮਲ ਹਨ। ਪੁਲੀਸ ਅਨੁਸਾਰ ਮੁਲਜ਼ਮ ਗੈਂਗ ਬਣਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਦਰਸ਼ਨਾਂ ਲਈ ਲਾਈਨ 'ਚ ਖੜ੍ਹੀਆਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਲੁਟੇਰਿਆਂ ਕੋਲੋਂ ਸੋਨੇ ਦੀਆਂ ਦੋ ਚੇਨੀਆਂ ਅਤੇ ਚਾਰ ਲਾਕੇਟ ਵੀ ਬਰਾਮਦ ਹੋਏ ਹਨ।
ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ
NEXT STORY